ਹਰ ਇਕ ਚੀਜ਼ ਵਿਕਾਊ, ਇਕ ਤੂੰ ਨਹੀ਼ ਵਿਕਦਾ

ਹਰ ਇਕ ਚੀਜ਼ ਵਿਕਾਊ, ਇਕ ਤੂੰ ਨਹੀ਼ ਵਿਕਦਾ
ਰੱਬਾ ਤੈਨੂੰ ਕਿਹੜਾ ਪਾਊ, ਇਕ ਤੂੰ ਨਹੀ਼ ਵਿਕਦਾ

ਸੱਚ ਝੂਠ ਦੀ ਪਰਖ ਤੇਰੇ ਕੋਲ, ਲੋੜ ਨਹੀ਼ ਕਿਸੇ ਦੂਜੇ ਦੀ
ਇਕ ਝਲਕ ਵਿਚ ਪਰਖ ਕੱਢ ਲਵੇ਼, ਛੁਪੇ ਨਾ ਕੋਈ ਅਜੂਬੇ ਜੀ
ਲੁਕਣ ਮੀਟੀਆਂ ਖੇਡਣ ਸਾਰੇ, ਹਰ ਕੋਈ ਜਾਣੇ ਛਿਪਦਾ,


ਰੱਬ ਦੇ ਘਰ ਵੀ ਪੈਦੀਆਂ ਵੋਟਾਂ, ਖਰੀਦਣ ਦੇ ਲਈ ਮਾਰਨ ਚੋਟਾਂ
ਝੇਲੀਆਂ ਭਰ ਲਓ ਨਾਲ ਜੀ ਨੋਟਾਂ, ਕਦੇ ਨਾ ਵੇਖੋ ਖਰਾ ਜਾ ਖੋਟਾ
ਵੱਧ ਵੋਟਾਂ ਨਾ਼ਲ ਪ੍ਰਧਾਨ ਬਣੇ ਜੀ ,ਧੱਕੇ ਨਾਲ ਭਾਵੇ਼ ਜਿਤਦਾਂ


ਧਰਮ ਵੋਟਾਂ ਦਾ ਮੇਲ ਕੋਈ ਨਾਂ, ਚੰਗੀ ਤਰਾਂ ਇਹ ਜਾਣ ਲਵੋ
ਅਕਲ ਜੇ ਹੈ ਮਾੜੀ ਮੋਟੀ, ਪੜ੍ਹ ਇਤੀਹਾਸ ਪਛਾਂਣ ਲਵੋ
ਵੋਟਾਂ ਨਾਲ ਜੋ ਬਣਿਆ ਹੋਵੇ, ਕੋਈ ਗੁਰੂ ਪੀਰ ਤੁਹਾਨੂੰ ਦਿਸਦਾ


ਧਰਮ ਪੂਰੀ ਦੁਨਿਆਂ ਦੇ ਤੱਕ ਲਓ, ਬੋਲੀ ਵੱਖਰੀ ਪਰ ਮੰਜਿ਼ਲ ਇਕੋ
ਛੱਡ ਔਗੁਣ ਚੰਗਿਆਈ ਸਿੱਖੋ, ਅੰਨੇ ਹੋ ਕੇ ਕਦੇ ਨਾ ਵਿਕੋ
ਧਰਮ ਅਸਥਾਨ ਸਭ ਭਰੇ ਪਏ ਨੇ, ਪਹੁੰਚਿਆ ਵਿਰਲਾ ਦਿਸਦਾ


ਪਹੁੰਚੇ ਪੁਰਖ ਦੀ ਨਦਰਿ ਮਿਹਰ ਲਈ ,ਹਰ ਵੇਲੇ ਅਰਦਾਸ ਕਰੋ
ਕਰਮਾਂ ਦੇ ਵਿਚ ਹੋਇਆ ਕਿਧਰੇ, ਸੱਚੇ ਰਬ ਦਾ ਜਾਪ ਕਰੋ
ਵਿਰਲਾ ਕੋਈ ਤੈਨੂੰ ਪਾਊ, ਪਿਆਰ ਨਾਲ ਜੋ ਜਪਦਾ


ਸੰਤਾਂ-ਭਗਤਾਂ ਦੀ ਓਟ ਤੇਰੇ ਤੇ, ਯਾਦ ਕਰਾਂ ਮੈਂ ਭੀੜ੍ਹ ਪਈ ਤੇ
ਸੱਚ ਦਾ ਰਸਤਾ ਔਕੜਾਂ ਭਰਿਆ, ਨਿਮਾਣਿਆਂ ਮਾਣ ਤੇਰੇ ਤੇ ਕਰਿਆ
ਦੂਖ ਪਾਪ ਦਾਂ ਨਾਸ਼ ਕਰਨ ਲਈ, ਜੇ ਤੂੰ ਨਾਲ ਨਾ ਖੜ੍ਹਦਾ
 
Top