ਅੱਖੀਆਂ ਨੂੰ ਉਡੀਕ ਹੈ ਚਿਰਾਂ ਤੋਂ..

:eek:ਅੱਖੀਆਂ ਨੂੰ ਉਡੀਕ ਹੈ ਚਿਰਾਂ ਤੋਂ
ਉਸ ਇੱਕ ਸਾਏ ਅਨਜਾਣੇ ਦੀ
ਨਿੱਤ ਆਣ ਖ਼ਵਾਬ਼ਾ ਵਿੱਚ ਦੱਸਦਾ ਹੈ
ਜੋ ਵੰਨਗੀ ਮੈਨੂੰ ਜਿਊਣੇ ਦੀ
ਆਖ਼ਿਰ ਕੌਣ ਹੈ ? ਤੇ ਕਿੱਥੋਂ ਆਉਂਦਾ ਹੈ ?:(
ਕਿਉਂ ਗੂੜੀਆਂ ਬਾਤਾਂ ਪਾਉਂਦਾ ਹੈ ?
ਹੋਵਾਂ ਜਦ ਵੀ ਦੁਖ਼ੀ ਕਿਸੇ ਗੱਲ ਤੇ
ਦੇ ਨਸੀਹਤਾਂ ਮੈਨੂੰ ਸਮਝਾਉਂਦਾ ਹੈ
 
Top