..ਯਾਦ ਆਵੇ ਵਤਨਾਂ ਦੀ..

ਵਰ*੍ਹੇ ਹੋਏ ਪਰਦੇਸੀਂ ਆਇਆਂ, ਤੇ ਮੈਂ ਬਣ ਬੈਠਾ ਪਰਦੇਸੀ

ਦਿਲ ਕਰਦਾ ਮੁੜ ਵਤਨੀਂ ਜਾਵਾਂ, ਬਣ ਜਾਵਾਂ ਮੁੜ ਦੇਸੀ
ਯਾਦ ਆਵੇ ਵਤਨਾਂ ਦੀ, ਹਾਏ ਨੀਂਦ ਨਾ ਆਵੇ ਰਾਤੀਂ

ਅੱਖੀਂ ਦੇਖਾਂ ਜਾ ਕੇ ਮੈਂ, ਦਿਲ ਹੋ ਗਿਆ ਏ ਜਜ਼ਬਾਤੀ

ਯਾਦ ਆਵੇ ਵਤਨਾਂ ਦੀ, ਹਾਏ ਨੀਂਦ ਨਾ ਆਵੇ ਰਾਤੀਂ
ਇਕ ਸੁਫਨਾ ਆਇਆ ਸੀ, ਅੱਖ ਲੱਗੀ ਪਹਿਰ ਦੇ ਤੜਕੇ

ਮਾਪੇ ਕਰਨ ਉਡੀਕਾਂ ਪਏ, ਬੋਲੇ ਹੱਥ ’ਚ ਕਾਲ਼ਜਾ ਫੜਕੇ

ਕਹਿੰਦੇ ਉਮਰਾਂ ਬੀਤ ਗਈਆਂ, ਪੁੱਤਰਾ ਸਾਡੀ ਯਾਦ ਭੁਲਾਤੀ

ਯਾਦ ਆਵੇ ਵਤਨਾਂ ਦੀ, ਹਾਏ ਨੀਂਦ ਨਾ ਆਵੇ ਰਾਤੀਂ
 
Top