ਨਵੇ ਸਾਲ ਦਾ ਗਰੀਟਿੰਗ ਕਾਰਡ !

sarb49066

Member
ਮੇਰੇ ਕਈ ਉਡੀਕਦੇ ਹੋਣਗੇ,
ਮੇਰੇ ਵੱਲੋਂ
ਨਵੇ ਸਾਲ ਦਾ ਗਰੀਟਿੰਗ ਕਾਰਡ !
ਪਰ ਕਿਵੇ ਕਹਾਂ ਉਹਨਾਂ ਦੋਸਤਾਂ ਨੂੰ,
ਕਿ ਨਵਾ ਸਾਲ ਮੁਬਾਰਕ ਹੋਵੇ !
ਅਜੇ ਤਾਂ ਮੈਂ ਖੁਦ ਗੁਵਾਚ ਗਿਆ ਹਾਂ,
ਕਿਸੇ ਹੋਰ ਨੂੰ ਲੱਭਦਿਆਂ - ਲੱਭਦਿਆਂ !
ਅਜੇ ਤਾਂ ਮੇਰੇ ਨੈਣਾਂ ਵਿੱਚੋਂ,
ਸੁੱਕੇ ਨਹੀ ਹੰਝੂ ਵਿਛੋੜੇ ਦੇ !
ਅਜੇ ਤਾਂ ਮੈਨੂੰ ਗ਼ਮ ਖਾ ਰਿਹਾ ਹੈ,
ਕਿਸੇ ਮਾਸੂਮ ਜਿਹੇ ਟੁੱਟੇ ਫੁੱਲ ਦਾ !
ਅਜੇ ਤਾਂ ਡਰ ਲੱਗ ਰਿਹਾ ਹੈ ,
ਕਿ ਸਮੇਂ ਦੀ ਗਰਦਿਸ਼ ਵਿੱਚ,
ਕਿਤੇ ਮੇਰੀ ਪਹਿਚਾਣ ਹੀ ਨਾ ਗੁਮ ਹੋ ਜਾਵੇ !
ਕਿੰਨੀਆਂ ਹੀ ਲੋਹੜੀਆਂ - ਦੀਵਾਲੀਆਂ, ਵਿਸਾਖੀਆਂ,
ਮੈਥੋਂ ਪਾਸਾ ਵੱਟ ਕੇ ਲੰਘ ਗਈਆਂ
ਮੇਰੀ ਖੁਸ਼ੀ ਵਾਪਸ ਨਾ ਆਈ !
ਮੇਰੀ ਖੁਸ਼ੀ ਵਾਪਸ ਨਾ ਆਈ !


"ਬਬਲੂ"
 
Top