ਇਸਤਰੀਆਂ ਵਾਲੀ ਸ਼ਰਮ ਸੀ, ਕਿਉਂਕਿ ਮੇਰੇ ਕੋਲ।

ਇਸਤਰੀਆਂ ਵਾਲੀ ਸ਼ਰਮ ਸੀ, ਕਿਉਂਕਿ ਮੇਰੇ ਕੋਲ।
ਏਸੇ ਲਈ ਮੈਂ ਆਪਣੇ, ਕੀਤੇ ਕੰਨ ਸੀ ਬੋਲੇ।
ਗੁੱਸੇ ਨਾਲ ਯਾਕੂਬ ਫਿਰ, ਹੋਇਆ ਅੱਗ ਬਗੋਲਾ।
ਬੁਰਾ ਭਲਾ ਆਖੇ ਲੇਬਾਨ ਨੂੰ, ਦਗ਼ਦਾ ਜਿਉਂ ਕੋਲਾ।

ਕਿਹੜਾ ਗੁਨਾਹ ਹੈ ਮੇਰਾ, ਕੀ ਉਲੰਘਣਾ ਮੈਂ ਕੀਤੀ?
ਭੱਜਾ ਆਇਓਂ ਪਿੱਛੇ ਮੇਰੇ, ਸ਼ਰਮ ਘੋਲ ਕੇ ਪੀਤੀ।
ਮੇਰੀਆਂ ਸਾਰੀਆਂ ਚੀਜ਼ਾ, ਤੂੰ ਲਈਆਂ ਨੇ ਫੋਲ।
ਕਿਹੜੀਆਂ ਚੀਜ਼ਾਂ ਤੇਰੀਆਂ, ਇਨ੍ਹਾਂ ਭਰਾਵਾਂ ਸਾਹਵੇਂ ਬੋਲ।

ਏਹੀ ਫ਼ੈਸਲਾ ਕਰਨਗੇ, ਝਗੜਾ ਤੇਰਾ ਤੇ ਮੇਰਾ।
ਵੀਹ ਸਾਲ ਭੇਡਾਂ ਚਾਰੀਆਂ, ਬਣ ਗੋਲਾ ਤੇਰਾ।
ਤੇਰੀਆਂ ਭੇਡਾਂ ਬੱਕਰੀਆਂ, ਨਾ ਕਦੇ ਭੀ ਤੂਈਆਂ।
ਤੇਰੇ ਭੇਡੂ ਖਾਣ ਨੂੰ, ਨਾ ਮੈਂ ਉਂਗਲਾਂ ਛੂਹੀਆਂ।
ਜੰਗਲੀ ਜੰਤੂਆਂ ਦੁਆਰਾ, ਜੋ ਪਸ਼ੂ ਵੀ ਮਰਿਆ।
ਤੇਰੇ ਅੱਗੇ ਲਿਆ ਕੇ, ਮੈਂ ਕਦੇ ਨਾ ਧਰਿਆ।

ਸਾਰਾ ਘਾਟਾ ਓਸ ਦਾ, ਮੈਂ ਆਪ ਹੈ ਜਰਿਆ।
ਚੋਰੀ ਹੋਇਆ ਦਿਨੇ, ਰਾਤ ਨੂੰ, ਮੁੱਲ ਉਸ ਦਾ ਭਰਿਆ।

ਦਿਨ ਦੇ ਵੇਲੇ ਧੁੱਪ ਨੇ, ਮੈਨੂੰ ਹੈ ਚਰਿਆ।
ਧੁੰਦਾਂ ਦੇ ਵਿੱਚ ਰਾਤ ਨੂੰ, ਮੈਂ ਹੀ ਹਾਂ ਠਰਿਆ।
ਨੀਂਦ ਮੇਰੀਆਂ ਅੱਖਾਂ ਦੀ, ਰਾਤਾਂ ਨੂੰ ਉੱਡੀ।
ਵੀਹ ਸਾਲ ਦੀ ਨੌਕਰੀ, ਸਭ ਪੈ ਗਈ ਖੱਡੀਂ।

ਤੇਰੀਆਂ ਪੁੱਤਰੀਆਂ ਖਾਤਰਾਂ, ਚੌਦਾਂ ਸਾਲ ਗੁਜ਼ਾਰੇ।
ਇਸ ਤੋਂ ਬਿਨਾਂ ਛੇ ਸਾਲ, ਤੇਰੇ ਇੱਜੜ ਚਾਰੇ।
ਤੇਰੇ ਪਿਤਾ ਤੇ ਅਬਰਾਹਮ ਦਾ, ਰੱਬ ਮੈਨੂੰ ਜਾਣੇ।
ਡਰ ਇਸਾਕ ਦਾ ਵੀ ਮੇਰੇ, ਹੈ ਖੜਾ ਸਿਰਹਾਣੇ।

ਖਾਲੀ ਹੱਥ ਹੈ ਤੋਰਿਆ, ਸਬਰ ਮੇਰਾ ਜਾਣ।
ਮੇਰੀ ਮਿਹਨਤ ਤੇ ਦੁਖੜੇ, ਰੱਬ ਖੂਬ ਪਛਾਣੇ।
ਪਿਛਲੀ ਰਾਤੀਂ ਰੱਬ ਵੀ, ਵਿੱਚ ਸੁਪਨੇ ਆਇਆ।
ਬੁਰਾ ਭਲਾ ਬਹੁਤ ਕੁਝ, ਤੈਨੂੰ ਬੋਲ ਸੁਣਾਇਆ।
ਲੇਬਾਨ ਆਖਿਆ ਇੱਜੜ ਇਹ, ਸਭ ਨਹੀਓਂ ਤੇਰੇ।
ਧੀਆਂ ਵੀ ਨੇ ਮੇਰੀਆਂ, ਤੇ ਪੁੱਤਰ ਵੀ ਮੇਰੇ।
ਅੱਜ ਇਨ੍ਹਾਂ ਧੀਆਂ ਖਾਤਰਾਂ, ਹਾਂ ਆਜਿਜ਼ ਬਣਿਆਂ।

ਇਨ੍ਹਾਂ ਨੇ ਮੇਰੀ ਖਾਤਰਾਂ, ਇਹ ਬੱਚੇ ਜਣਿਆਂ।

ਆਓ ਆਪਾਂ ਰਲ ਕੇ, ਇਹ ਸਮਝੌਤਾ ਕਰੀਏ।
ਗਵਾਹ ਦੇ ਤੌਰ 'ਤੇ ਏਸ ਨੂੰ, ਵਿਚਕਾਰੇ ਧਰੀਏ।
ਯਾਕੂਬ ਪੱਥਰ ਰੱਖ ਕੇ, ਨੀਂਹ ਥੰਮ ਦੀ ਰੱਖ।
ਕਿਹਾ ਭਰਾਵਾਂ ਆਪਣਿਆਂ, ਆਵੋ ਪੱਥਰ ਚੱਕੀ।
ਪੱਥਰ ਲਿਆ ਕੇ ਉਹਨਾਂ, ਇੱਕ ਢੇਰ ਲਗਾਇਆ।
ਢੇਰ ਦੇ ਉੱਤੇ ਬੈਠ ਕੇ, ਸਾਰਿਆਂ ਭੋਜਨ ਪਾਇਆ।
'ਜੀਗਾਰ ਸਹਾਤਥਾ' ਏਸਦਾ, ਲੇਬਾਨ ਨਾਂ ਸੁਝਾਇਆ।
ਪਰ ਯਾਕੂਬ ਨੇ ਏਸਦਾ, ਨਾਂ ਗਾਲੀਡ ਟਿਕਾਇਆ।​

:pr
 
hmm not sure .. but .. eh bible di koi story lagdi ..
poetry de tor te pech kiti .. :-?

may be im wrong ..
nyway nice hai thankx for sharing :y
 
Top