ਮੈਨੂੰ ਤਾਂ ਯਾਦ ਹੈ ਅੱਜ ਵੀ, ਤੇ ਤੈਨੂੰ ਯਾਦ ਹੋਵੇਗਾ

ਮੈਨੂੰ ਤਾਂ ਯਾਦ ਹੈ ਅੱਜ ਵੀ, ਤੇ ਤੈਨੂੰ ਯਾਦ ਹੋਵੇਗਾ
ਜਦੋਂ ਦੋਹਾਂ ਨੇ ਰਲ ਕੇ ਆਪਣੀ ਮਾਂ ਦਾ ਕਤਲ ਕੀਤਾ ਸੀ
ਉਸ ਦਾ ਲਹੂ ਜਿੱਦਾਂ ਕੁੱਤਿਆਂ ਕਾਵਾਂ ਨੇ ਪੀਤਾ ਸੀ
ਆਪਣਾ ਨਾਂ ਅਸੀਂ ਸਾਰੇ ਹੀ ਪਿੰਡ ਵਿਚ ਭੰਡ ਲੀਤਾ ਸੀ।
ਮੈਨੂੰ ਤਾਂ ਯਾਦ ਹੈ ਅੱਜ ਵੀ ਕਿਵੇਂ ਘਰ ਨੂੰ ਹੈ ਅੱਗ ਲੱਗਦੀ




ਤੇ ਤੈਨੂੰ ਵੀ ਯਾਦ ਹੋਵੇਗਾ.. .... ...
ਜਦੋਂ ਅਸੀਂ ਰੱਤ ਵਿਹੂਣੇ ਅਰਧ ਧੜ ਘਰ ਲਿਆਏ ਸਾਂ
ਅਸੀਂ ਮਾਂ ਦੇ ਕਤਲ ਉਪਰ ਬੜਾ ਹੀ ਮੁਸਕਰਾਏ ਸਾਂ।
ਅਸੀਂ ਇਸ ਕਤਲ ਲਈ ਦੋਹਾਂ ਹੀ ਮਜ਼ਹਬਾਂ ਦੇ ਪੜ੍ਹਾਏ ਸਾਂ
ਤੇ ਦੋਵੇਂ ਹੀ ਕੁਪੱਤਰ ਸਾਂ ਤੇ ਮਜ਼ਹਬੀ ਜੂਨ ਆਏ ਸਾਂ।
ਮੇਰੀ ਦੁੱਧ ਦੀ ਉਮਰ ਮਾਂ ਦੇ ਕਤਲ ਸੰਗ ਕਤਲ ਹੋ ਗਈ ਸੀ
ਤੇ ਠੰਢੇ ਦੁੱਧ ਦੀ ਉਹ ਲਾਸ਼ ਤੇਰੇ ਘਰ ਹੀ ਸੌ ਗਈ ਸੀ।
ਤੇ ਜਿਸ ਨੂੰ ਅੱਜ ਵੀ ਮੈਂ ਯਾਦ ਕਰਕੇ ਚੁੱਪ ਹੋ ਜਾਂਦਾਂ
ਤੇਰੇ ਹਿੱਸੇ ਵਿੱਚ ਆਏ ਅਰਧ ਧੜ ਵਿੱਚ ਰੋਜ਼ ਖੋ ਜਾਂਦਾਂ।
ਮੇਰੇ ਹਿੱਸੇ ਵਿੱਚ ਆਇਆ ਅਰਧ ਧੜ ਮੈਨੂੰ ਮਾਂ ਦਾ ਨਹੀਂ ਲੱਗਦਾ


ਤੇ ਉਸ ਹਿੱਸੇ ਵਿੱਚ ਮੇਰੀ ਅਰਧ-ਲੋਰੀ ਨਜ਼ਰ ਨਹੀਂ ਆਉਂਦੀ
ਤੇਰੇ ਹਿੱਸੇ ਦੀ ਮੇਰੀ ਮਾਂ ਅਧੂਰਾ ਗੀਤ ਹੈ ਗਾਉਂਦੀ।
ਤੇ ਤੇਰੇ ਅਰਧ ਧੜ ਦੇ ਬਾਝ ਮੇਰਾ ਜੀ ਨਹੀਂ ਲੱਗਦਾ
ਮੇਰਾ ਤਾਂ ਜਨਮ ਤੇਰੇ ਅਰਧ ਧੜ ਦੀ ਕੁੱਖ 'ਚੋਂ ਹੋਇਆ ਸੀ


ਮੇਰੇ ਹਿੱਸੇ 'ਚ ਆਇਆ ਅਰਧ-ਧੜ ਮੇਰੇ 'ਤੇ ਰੋਇਆ ਸੀ
ਤੇ ਮੈਥੋਂ ਰੋਜ਼ ਪੁੱਛਦਾ ਸੀ, ਉਹਦਾ ਕਿਉਂ ਕਤਲ ਹੋਇਆ ਸੀ?
ਤੇ ਤੈਨੂੰ ਯਾਦ ਕਰਕੇ ਕਈ ਦਫ਼ਾ ਤੇਰੇ 'ਤੇ ਰੋਇਆ ਸੀ
ਤੇ ਤੈਥੋਂ ਵੀ ਉਹ ਪੁੱਛਦਾ ਸੀ, ਉਹਦਾ ਕਿਉਂ ਕਤਲ ਹੋਇਆ ਸੀ?

ਮਾਂ ਦਾ ਕਤਲ ਹੋਇਆ ਸੀ, ਮਾਂ ਦਾ ਦਿਲ ਨਾ ਮੋਇਆ ਸੀ।
ਮਾਵਾਂ ਦੇ ਕਦੇ ਵੀ ਦਿਲ ਕਿਸੇ ਤੋਂ ਕਤਲ ਨਹੀਂ ਹੁੰਦੇ।
ਪਰ ਤੂੰ ਅੱਜ ਫੇਰ ਮਾਂ ਦੇ ਦਿਲ ਉਪਰ ਵਾਰ ਕੀਤਾ ਹੈ।

ਕਤਲ ਹੋ ਚੁੱਕੀ ਮਾਂ ਦਾ ਦੁਬਾਰਾ ਕਤਲ ਕੀਤਾ ਹੈ
ਤੇ ਸੁੱਕੀਆਂ ਛਾਤੀਆਂ ਦਾ ਦੁੱਧ ਤੱਕ ਵੀ ਵੰਡ ਲੀਤਾ ਹੈ।
ਪਰ ਇਹ ਯਾਦ ਰੱਖ ਮਾਵਾਂ ਦਾ ਦੁੱਧ ਵੰਡਿਆ ਨਹੀਂ ਜਾਂਦਾ


ਤੇ ਨਾ ਮਾਵਾਂ ਦੇ ਦੁੱਧ ਦਾ ਦੋਸਤਾ ਕਦੇ ਕਤਲ ਹੁੰਦਾ ਹੈ।
ਇਹ ਐਸਾ ਦੁੱਧ ਹੈ ਜਿਸ ਨੂੰ ਕਦੇ ਵੀ ਮੌਤ ਨਹੀਂ ਆਉਂਦੀ

ਭਾਵੇਂ ਤਾਰੀਖ ਕਈ ਵਾਰੀ ਹੈ ਦੁੱਧ ਦਾ ਵੀ ਕਤਲ ਚਾਹੁੰਦੀ...
 

chardi kala vich rhiye

HaRdCoRe BiOtEcHnOlOgIsT
Re: ਮੈਨੂੰ ਤਾਂ ਯਾਦ ਹੈ ਅੱਜ ਵੀ, ਤੇ ਤੈਨੂੰ ਯਾਦ ਹੋਵੇਗ&#262

katleyam ta baut hunde rahe ne......dharti maa te v......te aurat roopi maa te v......par insaaf hle tak kise nu ni mileya.......
 

JUGGY D

BACK TO BASIC
Re: ਮੈਨੂੰ ਤਾਂ ਯਾਦ ਹੈ ਅੱਜ ਵੀ, ਤੇ ਤੈਨੂੰ ਯਾਦ ਹੋਵੇਗ&#262

sahi aa :n
 
Top