ਯਾਰੀ ਤੇ ਸਰਦਾਰੀ ਆਂਉਦੀ ਕਿਸੇ-ਕਿਸੇ ਨੂੰ ਰਾਸ

ਕੁਝ ਸੱਜਣ ਯਾਰੀ ਨੂੰ ਅਹਿਸਾਨ ਸਮਝ ਕੇ ਲਾਉਦੇਂ ਨੇ ,
ਅਸੀਂ ਤੇਰੇ ਲਈ ਕੀ ਨਹੀਂ ਕੀਤਾ ਸਾਰੀ ਉਮਰ ਜਤਾਂਉਦੇ ਨੇ ,
ਇਸ਼ਕ ਸਕੂਲੋਂ ਕੱਚੀ ਪੈਲੀ ਕੌਈ-ਕੌਈ ਕਰਦਾ ਪਾਸ ।
ਕੁਝ ਸੱਜਣ ਐਸੇ ਵੀ ਹੁੰਦੇ ਬੋਲੇ ਬੋਲ ਪਗਉੰਦੇ ਜੋ ,
ਵਕਤ ਪਏ ਤਾਂ ਦਿਲ ਦਾ ਕਰਜਾ ਸਿਰ ਦੇ ਨਾਲ ਚੁਕਾਉਦੇ ਜੋ ,
ਯਾਰੀ ਤੇ ਸਰਦਾਰੀ ਆਂਉਦੀ ਕਿਸੇ-ਕਿਸੇ ਨੂੰ ਰਾਸ ।
 
Top