ਉਹਨਾਂ ਨੇ ਇਸ਼ਕ ਵਿਚ ਮਸ਼ਹੂਰ ਮੇਰਾ ਨਾਮ ਕੀਤਾ ਹੈ,

ਉਹਨਾਂ ਨੇ ਇਸ਼ਕ ਵਿਚ ਮਸ਼ਹੂਰ ਮੇਰਾ ਨਾਮ ਕੀਤਾ ਹੈ,


ਤੇਰੇ ਦਸਤੂਰ ਨੇ ਮੈਨੂੰ ਸਦਾ ਬਦਨਾਮ ਕੀਤਾ ਹੈ,
ਤੇਰੀ ਹਰ ਇੱਕ ਨਜ਼ਾਕਤ ਨੇ ਇਹ ਚਰਚਾ ਆਮ ਕੀਤਾ ਹੈ,
ਸੁਬਹ ਵੇਲੇ ਹੀ ਤੇਰੀ ਯਾਦ ਆਵੇ ਤਾਂ ਪਵੇ ਪੀਣੀ,

ਸੁਰਾਹੀ ਦੇ ਸਹਾਰੇ ਹੀ ਸੁਬਹ ਨੂੰ ਸ਼ਾਮ ਕੀਤਾ ਹੈ,
ਕਦੇ ਵਹਿਸ਼ੀ ,ਕਦੇ ਪਾਗਲ,ਕਦੇ ਦੀਵਾਨਾ ਕਹਿ ਕਹਿ ਕੇ,
ਉਹਨਾਂ ਨੇ ਇਸ਼ਕ ਵਿਚ ਮਸ਼ਹੂਰ ਮੇਰਾ ਨਾਮ ਕੀਤਾ ਹੈ,
ਭਿਖਾਰੀ ਬਣ ਕੇ ਰਾਹਵਾਂ ਤੇਰੀਆਂ ਦੀ ਖਾਕ ਛਾਣੀ ਏਂ,
ਮੈਂ ਤੇਰੇ ਪਿਆਰ ਦੀ ਖਾਤਿਰ ਤਮਾਸ਼ਾ ਆਮ ਕੀਤਾ ਹੈ,
ਤੁਹਾਡੇ ਪਿਆਰ ਦੇ ਹਰ ਬੋਲ ਬਣ ਕੇ ਖੁਆਬ ਆਏ ਨੇ,
ਤੁਹਾਡੀ ਯਾਦ ਨੂੰ ਜਦ ਤਾਣ ਕੇ ਆਰਾਮ ਕੀਤਾ ਹੈ,
ਬਣਾ ਕੇ ਰਾਜ਼ ਕਿਉਂ ਰੱਖਾਂ ਮੁਹੱਬਤ ਆਪਣੇ ਦਿਲ ਅੰਦਰ,
ਮੁਹੱਬਤ ਨੂੰ ਖੁਦਾ ਮੰਨ ਕੇ ਮੈਂ ਚਰਚਾ ਆਮ ਕੀਤਾ ਹੈ

 

kit walker

VIP
Staff member
ਕਦੇ ਵਹਿਸ਼ੀ ,ਕਦੇ ਪਾਗਲ,ਕਦੇ ਦੀਵਾਨਾ ਕਹਿ ਕਹਿ ਕੇ,
ਉਹਨਾਂ ਨੇ ਇਸ਼ਕ ਵਿਚ ਮਸ਼ਹੂਰ ਮੇਰਾ ਨਾਮ ਕੀਤਾ ਹੈ,
ਭਿਖਾਰੀ ਬਣ ਕੇ ਰਾਹਵਾਂ ਤੇਰੀਆਂ ਦੀ ਖਾਕ ਛਾਣੀ ਏਂ,
ਮੈਂ ਤੇਰੇ ਪਿਆਰ ਦੀ ਖਾਤਿਰ ਤਮਾਸ਼ਾ ਆਮ ਕੀਤਾ ਹੈ,

very good hai ji.
 

Jus

Filhaal..
ਤੁਹਾਡੇ ਪਿਆਰ ਦੇ ਹਰ ਬੋਲ ਬਣ ਕੇ ਖੁਆਬ ਆਏ ਨੇ,
ਤੁਹਾਡੀ ਯਾਦ ਨੂੰ ਜਦ ਤਾਣ ਕੇ ਆਰਾਮ ਕੀਤਾ ਹੈ,

Sirra Aa!
 
Top