ਮੋਹ ਭਿੱਜੇ ਦੋ ਬੋਲ ਪਿਆਰੇ,ਸੁਣਦਾ ਹੀ ਉਸਦਾ ਹੋ ਜਾਏ,

ਮੋਹ ਭਿੱਜੇ ਦੋ ਬੋਲ ਪਿਆਰੇ,
ਸੁਣਦਾ ਹੀ ਉਸਦਾ ਹੋ ਜਾਏ,



ਨਿੱਤ ਅਪਣਾਏ ਦਰਦ ਪਰਾਏ,
ਇਸ ਦਿਲ ਨੂੰ ਕਿਹੜਾ ਸਮਝਾਏ,
ਮੋਹ ਭਿੱਜੇ ਦੋ ਬੋਲ ਪਿਆਰੇ,
ਸੁਣਦਾ ਹੀ ਉਸਦਾ ਹੋ ਜਾਏ,
ਮੈਂ ਇਸ ਦਿਲ ਦੇ ਪਿਛੇ ਲਗ ਕੇ,
ਸਾਰੀ ਉਮਰ ਨੇ ਦਰਦ ਹੰਢਾਏ,
ਆਉਂਦੇ ਜਦ ਯਾਦਾਂ ਦੇ ਪੰਛੀ,
ਇਹ ਹੰਝੂਆਂ ਦੀ ਚੋਗ ਚੁਗਾਏ,
ਜਿਸ ਰਾਤਾਂ ਦੀ ਨੀਂਦ ਉਡਾਈ,
ਉਸ ਦੇ ਹੀ ਇਹ ਸੋਹਲੇ ਗਾਏ,
ਅਕਲ ਨਿਮਾਣੀ ਹੰਭ ਗਈ ਹੈ,
ਪਰ ਦਿਲ ਅੱਗੇ ਪੇਸ਼ ਨਾਂ ਜਾਏ,
 

Jus

Filhaal..
Re: ਮੋਹ ਭਿੱਜੇ ਦੋ ਬੋਲ ਪਿਆਰੇ,ਸੁਣਦਾ ਹੀ ਉਸਦਾ ਹੋ ਜਾ&#2575

hmmmm
 
Top