ਉਸ ਨੇ ਲਖ ਠੁਕਰਾਇਆ ਵੀ, ਲਾ ਕੇ ਬਹਿ ਗਿਆ ਡੇਰਾ ਦਿਲ,

ਉਸ ਨੇ ਲਖ ਠੁਕਰਾਇਆ ਵੀ,ਲਾ ਕੇ ਬਹਿ ਗਿਆ ਡੇਰਾ ਦਿਲ,

ਤੇਰਾ ਦਿਲ ਹੈ ਤੇਰਾ ਦਿਲ,ਮੇਰਾ ਦਿਲ ਨਹੀਂ ਮੇਰਾ ਦਿਲ,
ਤੂੰ ਹੋਵੇਂ ਤਾਂ ਰੌਸ਼ਨ ਹੈ,ਤੇਰੇ ਬਿਨਾਂ ਹਨੇਰਾ ਦਿਲ,
ਹੁਸਨ ਦੀ ਫਾਹੀ ਜਾ ਫਸਿਆ,ਵਰਜਿਆ ਅਸੀਂ ਬਥੇਰਾ ਦਿਲ,
ਹੁਣ ਕਿਉਂ ਸ਼ਿਕਵੇ ਕਰਦਾ ਏਂ,ਰਖ ਹੁਣ ਵਡਾ ਜੇਰਾ ਦਿਲ,
ਵਾਅਦਾ ਜਨਮਾਂ ਜਨਮਾਂ ਦਾ,ਕਿਉਂ ਮੈਂ ਕਰਾਂ ਛੁਟੇਰਾ ਦਿਲ,
ਉਧਰ ਪੀੜਾਂ ਜਗਤ ਦੀਆਂ,ਏਧਰ ਕੱਲਾ ਮੇਰਾ ਦਿਲ,
ਉਸ ਨੇ ਲਖ ਠੁਕਰਾਇਆ ਵੀ, ਲਾ ਕੇ ਬਹਿ ਗਿਆ ਡੇਰਾ ਦਿਲ,
ਮੇਰਾ ਹੁੰਦਾ ਮੰਨ ਜਾਂਦਾ,ਲਗਦਾ ਏ, ਨਹੀਂ ਮੇਰਾ ਦਿਲ,
ਕਿਵੇਂ ਵਫਾ ਨੂੰ ਛੱਡ ਦੇਂਦਾ,ਮੇਰਾ ਏ, ਨਹੀਂ ਤੇਰਾ ਦਿਲ,
ਪੀੜਾਂ ਲਖ ਸਮੇਟ ਲਈਆਂ,ਕਿੰਨਾਂ ਮੇਰਾ ਵਡੇਰਾ ਦਿਲ,
ਹੁਣ ਨਾਂ ਮਾਰ ਫੜਾਂ ਐਵੇਂ,ਵੇਖ ਲਿਆ ਏ ਤੇਰਾ ਦਿਲ,
 
kit walker

VIP
Staff member
ਉਧਰ ਪੀੜਾਂ ਜਗਤ ਦੀਆਂ,ਏਧਰ ਕੱਲਾ ਮੇਰਾ ਦਿਲ,
ਉਸ ਨੇ ਲਖ ਠੁਕਰਾਇਆ ਵੀ, ਲਾ ਕੇ ਬਹਿ ਗਿਆ ਡੇਰਾ ਦਿਲ,
ਮੇਰਾ ਹੁੰਦਾ ਮੰਨ ਜਾਂਦਾ,ਲਗਦਾ ਏ, ਨਹੀਂ ਮੇਰਾ ਦਿਲ,
ਕਿਵੇਂ ਵਫਾ ਨੂੰ ਛੱਡ ਦੇਂਦਾ,ਮੇਰਾ ਏ, ਨਹੀਂ ਤੇਰਾ ਦਿਲ,
Bai Vah Ji. Nice Poem.
 
ਉਧਰ ਪੀੜਾਂ ਜਗਤ ਦੀਆਂ,ਏਧਰ ਕੱਲਾ ਮੇਰਾ ਦਿਲ,
ਉਸ ਨੇ ਲਖ ਠੁਕਰਾਇਆ ਵੀ, ਲਾ ਕੇ ਬਹਿ ਗਿਆ ਡੇਰਾ ਦਿਲ,
ਮੇਰਾ ਹੁੰਦਾ ਮੰਨ ਜਾਂਦਾ,ਲਗਦਾ ਏ, ਨਹੀਂ ਮੇਰਾ ਦਿਲ,
ਕਿਵੇਂ ਵਫਾ ਨੂੰ ਛੱਡ ਦੇਂਦਾ,ਮੇਰਾ ਏ, ਨਹੀਂ ਤੇਰਾ ਦਿਲ,
Bai Vah Ji. Nice Poem.

thnx a lot for the lovely compliment/s
 
Top