jass_cancerian
VIP
ਤੇਰਾ ਦਿਲ ਕਿਉਂ ਮੇਰਾ ਦਿਲ ਨਹੀ
,ਮੇਰਾ ਦਿਲ ਕਿਉਂ ਤੇਰਾ ਜਾਪੇ,
ਸਜਨੀ ਬਾਝ ਹਨੇਰਾ ਜਾਪੇ,ਜਦ ਓਹ ਆਏ ਸਵੇਰਾ ਜਾਪੇ,
ਨਾਲ ਤੁਰੇ ਤਾਂ ਝੱਟ ਮੁੱਕ ਜਾਂਦਾ,ਉਦਾਂ ਪੰਧ ਲਮੇਰਾ ਜਾਪੇ,
ਮੇਰੀ ਇਜ਼ਤ ਦੌਲਤ ਸ਼ੁਹਰਤ,ਮੈਨੂੰ ਸਭ ਕੁਝ ਤੇਰਾ ਜਾਪੇ,
ਤੇਰਾ ਦਿਲ ਕਿਉਂ ਮੇਰਾ ਦਿਲ ਨਹੀ,ਮੇਰਾ ਦਿਲ ਕਿਉਂ ਤੇਰਾ ਜਾਪੇ,
ਜੋ ਗਮ ਤੇਰੇ ਹਿੱਸੇ ਆਇਆ,ਉਹ ਗਮ ਮੈਨੂੰ ਮੇਰਾ ਜਾਪੇ,
ਦਰਦ ਲੁਕਾ ਵੀ ਵੇਖ ਲਿਆ ਹੈ,ਏਦਾਂ ਦਰਦ ਘਨੇਰਾ ਜਾਪੇ,
ਕੀਲ ਲਈ ਜਿਸ ਮੇਰੀ ਕਾਇਆ,ਜ਼ਾਲਿਮ ਕੋਈ ਸਪੇਰਾ ਜਾਪੇ,
ਇਸ ਮਹਿਫਿਲ ਵਿਚ ਕੌਣ ਹੈ ਬੈਠਾ,ਮਹਿਕਿਆ ਚਾਰ ਚੁਫੇਰਾ ਜਾਪੇ,
ਰਹਿੰਦਾ ਮੇਰੇ ਨਾਲ ਸਦਾ ਜੋ,ਉਹ ਪਰਛਾਵਾਂ ਤੇਰਾ ਜਾਪੇ,