ਇਹ ਨਾ ਸਮਜ਼ ਖੁਦਾ ਨੇ ਵੇਖੇਯਾ ਨਹੀ ....

ਦਰਗਾਹ ਤੇ ਜਾਕੇ ਕਿਉਂ ਤੂੰ ਨੱਕ ਰਗੜੇ,
ਓਹ ਨਹੀਂ ਮਿਲਣਾ ਜੋ ਤੇਰੇ ਲੇਖੇ ਨਹੀਂ ,
ਜ਼ਰਾ ਆਪਨੇ ਗੁਨਾਹਾਂ ਵਲ ਵੀ ਨਜ਼ਰ ਮਾਰ ,
ਇਹ ਨਾ ਸਮਜ਼ ਖੁਦਾ ਨੇ ਵੇਖੇਯਾ ਨਹੀ ....

ਜੋ ਵਖਤ ਲੰਘ ਗਯਾ ,ਓਹਨੂ ਫੋਲ ਕੇ ਵੇਖ ,
ਆਪਨੇ ਮੰਨ ਨੂੰ , ਸੋਚ ਨਾਲ ਤੋਲ ਕੇ ਵੇਖ ,
ਕੀ ਮੁੱਲ ਪੈਂਦਾ ਹੈ , ਦੋ ਡੰਗ ਦੀ ਰੋਟੀ ਦਾ ,
ਓਹ ਕੀ ਜਾਣੇ , ਜਿਸ ਹੱਡ ਗਰੀਬੀ ਦਾ ਸੇ਼ਕੇਆ ਨਹੀ ....

ਤੂੰ ਖੁਦ ਨੂੰ ਉਚਾ ਆਖਦਾਂ ਹੈਂ ,
ਪੈਸੇ ਨੂੰ ਰਹਿੰਦਾ ਮਾਪਦਾ ਹੈਂ ,
ਛੱਡ ਮੰਜਿਲ ਆਪਣੀ ਤੂੰ ਪੈਆ ਕੁਰਾਹੇ ,
ਤੇਰਾ ਹਥ ਫੜ ਕਿਸੇ ਨੇ ਰੋਕਇਆ ਨਹੀਂ .....

ਤੂੰ ਜੋ ਵੀ ਕਿੱਤਾ , ਬਸ ਛਲਾਵਾ ਸੀ ,
ਰੱਬ ਨੂੰ ਪੂਜਯਾ , ਓਹ ਵੀ ਵਿਖਾਵਾ ਸੀ ,
ਮੇਹਮਾਨ ਹੀ ਹੈਂ , ਤੂੰ ਕੁਜ ਦਿੰਨਾ ਦਾ ਇਸ ਜਹਾਨ ਤੇ ,
ਪਾਪ ਪੁੰਨ ਦੇ ਲੇਖੇ ਵਾਰੇ , ਤੂੰ ਫਿਰ ਵੀ ਕਦੇ ਸੋਚਇਆ ਨਹੀਂ ....

ਹਥ ਜੋੜ , ਝੋਲੀ ਅੱਡ ਤੂੰ ਮੰਗਦਾ ਏਂ ,
ਸਬ ਨੂੰ ਮਾੜਾ ਆਖੇਂ , ਤੂੰ ਕੇਹੜਾ ਢੰਗ ਦਾ ਏਂ ,
ਲਖ ਬੁਰਾ ਆਖੇਂ ,ਤੂੰ ਇਹਨਾ ਐਬੀ ਲੋਕਾਂ ਨੂੰ ,
ਤੇਰੇ ਚ ਛੁਪੇ ਇਨਸਾਨ ਨੂੰ , ਤੂੰ ਵੀ ਕਦੇ ਕੋਸਿਆ ਨਹੀਂ ....
 
Top