ਕੇ ਸਾਰੇ ਸ਼ਹਿਰ ਵਿਚ ਬਦਨਾਮ ਨੇ ਉਹ ਬੇਵਫਾ ਕਰ ਕੇ,

ਕੇ ਸਾਰੇ ਸ਼ਹਿਰ ਵਿਚ ਬਦਨਾਮ ਨੇ ਉਹ ਬੇਵਫਾ ਕਰ ਕੇ



ਮੁਹਬੱਤ ਵਧ ਰਹੀ ਹੈ ਦੋਸਤਾ ! ਤੇਰੀ ਵਫਾ ਕਰ ਕੇ,
ਮੈਂ ਜੀਂਦਾ ਹਾਂ ਤੇਰੀ ਇਕ ਯਾਦ ਹੀ ਦਾ ਆਸਰਾ ਕਰ ਕੇ,
ਜਿਦੇ ਦਿਲ ਤੇ ਅਸਰ ਕੁਝ ਵੀ ਨਹੀਂ ਹੁੰਦਾ ਮੇਰੀ ਗੱਲ ਦਾ,
ਮੈਂ ਉਸ ਦੇ ਨਾਲ ਕੀ ਲੈਣਾ ਮੁਹਬੱਤ ਦਾ ਗਿਲਾ ਕਰ ਕੇ,
ਮਿਲੇ ਮੰਜ਼ਿਲ ਨਾਂ ਉਸ ਨੂੰ ਇਹ ਕਦੇ ਵੀ ਹੋ ਨਹੀਂ ਸਕਦਾ,
ਉਠਾਇਆ ਹਰ ਕਦਮ ਜੀਵਨ ਚ ਜਿਸ ਨੇ ਹੌਸਲਾ ਕਰ ਕੇ,
ਪਰਾਏ ਹੋ ਗਏ ਜਿਹੜੇ ਉਨ੍ਹਾਂ ਦਾ ਨਾਮ ਨਾਂ ਪੁਛੋ,
ਕੇ ਸਾਰੇ ਸ਼ਹਿਰ ਵਿਚ ਬਦਨਾਮ ਨੇ ਉਹ ਬੇਵਫਾ ਕਰ ਕੇ,
ਮਿਲੇ ਦੁੱਖ,ਦਰਦ,ਗਮ ਵੀ ਬਹੁਤ,ਪਰ ਅਫਸੋਸ ਇਸ ਗੱਲ ਦਾ,
ਮੁਹਬੱਤ ਹੀ ਨਹੀਂ ਪਾਈ, ਮੁਹਬੱਤ ਦਾ ਸਿਲਾ ਕਰ ਕੇ,
ਜਿਨ੍ਹਾਂ ਨੂੰ ਮਿਲ ਕੇ ਦਿਲ ਮੇਰਾ ਖੁਸ਼ੀ ਵਿਚ ਝੂਮ ਉਠਿਆ ਸੀ,
ਮਗਰ ਝੱਟ ਰੋ ਪਿਆ ਉਹਨਾਂ ਨੂੰ ਖੁਦ ਹਥੀਂ ਵਿਦਾ ਕਰ ਕੇ,
ਬੁਰਾ ਕਹਿ ਕੇ ਤੁਸੀਂ ਮੈਨੂੰ ਜੋ ਦਰ ਤੋਂ ਉਠਾਇਆ ਹੈ,
ਸੁਖੀ ਵਸਦੇ ਰਹੋ,ਫਿਰ ਵੀ ਮੈਂ ਆਇਆਂ ਹਾਂ ਤੁਹਾਡੇ ਲਈ ਦੁਆ ਕਰ ਕੇ,
 

Jus

Filhaal..
ਜਿਨ੍ਹਾਂ ਨੂੰ ਮਿਲ ਕੇ ਦਿਲ ਮੇਰਾ ਖੁਸ਼ੀ ਵਿਚ ਝੂਮ ਉਠਿਆ ਸੀ,
ਮਗਰ ਝੱਟ ਰੋ ਪਿਆ ਉਹਨਾਂ ਨੂੰ ਖੁਦ ਹਥੀਂ ਵਿਦਾ ਕਰ ਕੇ,


Hmmmmm
 
Top