ਜਾਵਾਂਗੇ, ਇਹ ਸੋਚ ਕੇ ਉਸ ਦੇ ਦਰ ਜਾਵਾਂਗੇ,ਉਸ ਦੀ ਅੱਖ

ਜਾਵਾਂਗੇ, ਇਹ ਸੋਚ ਕੇ ਉਸ ਦੇ ਦਰ ਜਾਵਾਂਗੇ,
ਉਸ ਦੀ ਅੱਖ ਚ ਡੁੱਬ ਗਏ ਤਾਂ ਤਰ ਜਾਵਾਂ,



ਕੁਝ ਨਾ ਕਰਦੇ ਹੋਏ ਵੀ ਕੁਝ ਕਰ ਜਾਵਾਂਗੇ,

ਜਗਦੇ ਬੁਝਦੇ ਨ੍ਹੇਰ ਦਾ ਸਾਗਰ ਤਰ ਜਾਵਾਂਗੇ


ਹੁਣ ਮਘਦੇ ਹਾਂ ਕੁਝ ਚਿਰ ਤਾਈਂ ਠਰ ਜਾਵਾਂਗੇ

ਠੁਰ-ਠੁਰ ਕਰਦੇ ਜੁੱਸੇ,ਨਿਘੇ ਕਰ ਜਾਵਾਂਗੇ

ਦਾਅਵਾ ਨਹੀਂ ਕੇ, ਸ਼ਹਿਰ ਚ ਚਾਨਣ ਭਰ ਜਾਵਾਂਗੇ,
ਏਸ ਬਨੇਰੇ ਨੂੰ ਪਰ ਰੌਸ਼ਨ ਕਰ ਜਾਵਾਂਗੇ

ਜਾਵਾਂਗੇ, ਇਹ ਸੋਚ ਕੇ ਉਸ ਦੇ ਦਰ ਜਾਵਾਂਗੇ

ਉਸ ਦੀ ਅੱਖ ਚ ਡੁੱਬ ਗਏ ਤਾਂ ਤਰ ਜਾਵਾਂਗੇ

ਜੀਣੋ ਡਰੇ ਨਾਂ,ਮੌਤੋਂ ਕੀਕਣ ਡਰ ਜਾਵਾਂਗੇ

ਮੌਤ ਆਏਗੀ, ਆਵੇ, ਠੀਕ ਹੈ,ਮਰ ਜਾਵਾਂਗੇ
 

kit walker

VIP
Staff member
Re: ਜਾਵਾਂਗੇ, ਇਹ ਸੋਚ ਕੇ ਉਸ ਦੇ ਦਰ ਜਾਵਾਂਗੇ,ਉਸ ਦੀ ਅੱ&#25

ਜਾਵਾਂਗੇ, ਇਹ ਸੋਚ ਕੇ ਉਸ ਦੇ ਦਰ ਜਾਵਾਂਗੇ

ਉਸ ਦੀ ਅੱਖ ਚ ਡੁੱਬ ਗਏ ਤਾਂ ਤਰ ਜਾਵਾਂਗੇ

ਜੀਣੋ ਡਰੇ ਨਾਂ,ਮੌਤੋਂ ਕੀਕਣ ਡਰ ਜਾਵਾਂਗੇ

ਮੌਤ ਆਏਗੀ, ਆਵੇ, ਠੀਕ ਹੈ,ਮਰ ਜਾਵਾਂਗੇ
Very touching.
 
Top