ਆਪਣੀ ਜ਼ਾਤ - ਪ੍ਰੋ. ਮੋਹਨ ਸਿੰਘ

ਆਪਣੀ ਜ਼ਾਤ

ਆਪਣੀ ਜ਼ਾਤ ਵਿਖਾਲਣ ਬਦਲੇ,
ਰੱਬ ਨੇ ਹੁਸਨ ਬਣਾਇਆ।
ਦੇਖ ਹੁਸਨ ਦੇ ਤਿੱਖੇ ਜਲਵੇ,
ਜ਼ੋਰ ਇਸ਼ਕ ਨੇ ਪਾਇਆ।
ਫੁਰਿਆ ਜਦੋਂ ਇਸ਼ਕ ਦਾ ਜਾਦੂ,
ਦਿਲ ਵਿਚ ਕੁੱਦੀ ਮਸਤੀ,
ਇਹ ਮਸਤੀ ਜਦ ਬੋਲ ਉਠੀ ਤਾਂ
ਹੜ੍ਹ ਕਵਿਤਾ ਦਾ ਆਇਆ
 
Top