ਸਰਬੰਸ ਦਾਨੀਆ ....

ਧਰਮ ਤੇ ਸੰਕਟ ਜਦ ਪੈਦਾ ਗੁਰੂ ਦੀ ਪਰਖੀ ਜਾਏ ਫਕੀਰੀ

ਗੁਰੂ ਤੇਗ ਬਹਾਦੁਰ ਨੂੰ ਪੰਡਤ ਕਹਿਣ ਲੱਗੇ ਕਸ਼ਮੀਰੀ
ਸਾਡੇ ਜੰਝੂ ਲਾ ਲਾ ਕੇ ਕਹਿੰਦਾ ਅੌਰੰਗਜੇਬ ਅਖੀਰੀ
ਜਾ ਦੀਨ ਕਬੂਲ ਲਵੋ ਜਾ ਫਿਰ ਚੱਕ ਲੋ ਡੰਡਾ ਡੇਰਾ
ਗੁਰੂ ਜੀ ਕਹਿੰਦੇ ਪੰਡਤਾ ਨੂੰ ਦੱਖਣਾ ਮੰਗਦੀ ਗੁਰੂ ਮੁਰੀਦੀ
ਕੋਈ ਹੈ ਸਿੱਖ ਸੰਗਤ ਚੋ ਹੋਵੇ ਜਿਸ ਨੇ ਮੌਤ ਖਰੀਦੀ
ਨਾਲ ਗੁਰੂ ਗੋਬਿੰਦ ਬੋਲ ਪਏ ਆਪਤੋ ਵੱਡਾ ਕੌਣ ਵਢੇਰਾ
ਸਰਬੰਸ ਦਾਨੀਆ ਵੇ ਦੇਣਾ ਕੌਣ ਦੇਓਗਾ ਤੇਰਾ
ਸਰਬੰਸ ਦਾਨੀਆ ਵੇ ਦੇਣਾ ਕੌਣ ਦੇਓਗਾ ਤੇਰਾ​
 
Top