UNP

ਮੇਰੇ ਸੱਜਣਾ ਦਾ ਦਿਲ ਹੋਰ ਕਿਸੇ ਤੇ ਆ ਗਿਆ ਏ........

Go Back   UNP > Poetry > Punjabi Poetry

UNP Register

 

 
Old 20-Aug-2009
Royal_Punjaban
 
ਮੇਰੇ ਸੱਜਣਾ ਦਾ ਦਿਲ ਹੋਰ ਕਿਸੇ ਤੇ ਆ ਗਿਆ ਏ........

ਜੋ ਆਖਦਾ ਸੀ ਮੈ ਛੱਡ ਦੁਨਿਆ ਨੂੰ
ਤੇਰੇ ਨਾਲ ਯਾਰਾਨਾ ਲਾ ਲਿਆ ਏ
ਹੁਣ ਲੱਗਦਾ ਮੇਰੇ ਸੱਜਣਾ ਦਾ
ਦਿਲ ਹੋਰ ਕਿਸੇ ਤੇ ਆ ਗਿਆ ਏ........

ਜਿਨਾ ਝਾਂਜਰ ਵਾਲੀ ਪੈੜ ਨੂੰ
ਮੇਰੇ ਰਾਹ ਵੱਲ ਮੋੜੀਆ ਸੀ
ਸੁੰਨਾ ਜਿੰਦਗੀ ਦਾ ਰਾਹ ਮੇਰਾ
ਆਪਣੇ ਰਾਹ ਨਾਲ ਜੋੜਿਆ ਸੀ,
ਦੋ ਪੈਰ ਤੁਰੇਆ ਉਹ ਨਾਲ ਮੇਰੇ
ਤੇ ਕੋਈ ਨਵਾ ਰਾਹ ਬਣਾ ਲਿਆ ਏ
ਹੁਣ ਲੱਗਦਾ ਮੇਰੇ ਸੱਜਣਾ ਦਾ
ਦਿਲ ਹੋਰ ਕਿਸੇ ਤੇ ਆ ਗਿਆ ਏ.........

ਜੋ ਆਖਦਾ ਸੀ ਨਾ ਤੱਕ ਮੈਨੂੰ
ਤੂੰ ਤੱਕੇ ਤੇ ਮੈ ਸ਼ਰਮਾ ਜਾਵਾ
ਨਾ ਗੱਲ ਕਰ ਵਿਛੜਨ ਦੀ
ਜੁਦਾਈ ਸੋਚ ਕੇ ਮੈ ਘਬਰੇ ਜਾਵਾ,
ਹੁਣ ਮਿਲਦਾ ਵਾਂਗ ਰਾਹਗੀਰਾ ਦੇ
ਦਿਲਾ 'ਚ ਦੂਰੀਆ ਪਾ ਗਿਆ ਏ
ਹੁਣ ਲੱਗਦਾ ਮੇਰੇ ਸੱਜਣਾ ਦਾ
ਦਿਲ ਹੋਰ ਕਿਸੇ ਤੇ ਆ ਗਿਆ ਏ............

ਸਾਲਾ ਬਾਅਦ ਮਿਲਣ ਦਿਆ ਗੱਲਾ
ਗੱਲਾ ਹੀ ਬਣ ਕੇ ਰਹਿ ਗਈਆ
ਅਣਜਾਣ ਜਿਹਾ ਉਹ ਲੱਗਦਾ ਏ
ਮੇਰੇ ਪੱਲੇ ਸ਼ਕਾਇਤਾ ਰਹਿ ਗਈਆ,
ਦੁਨਿਆ ਕੱਮੀਆ ਗਨਾਉਣ ਵਾਲੀ
ਇਹ ਕਥਨ ਸੱਚ ਬਣਾ ਗਿਆ ਏ
ਹੁਣ ਲੱਗਦਾ ਮੇਰੇ ਸੱਜਣਾ ਦਾ
ਦਿਲ ਹੋਰ ਕਿਸੇ ਤੇ ਆ ਗਿਆ ਏ...........

ਵਕਤ ਨਾ ਸ਼ਬਦਾ 'ਚ ਬਿਆਨ ਹੋਣਾ
ਜਦ ਦੋਹਾ ਦਾ ਸੀ ਦਿੱਲ ਮਿਲਿਆ
ਇੳ ਨਵੀਆ ਨਵੀਆ ਲੱਗੀਆ ਸੀ
ਜਿੳ ਬਾਗ 'ਚ ਸੋਹਣਾ ਫੁੱਲ ਖਿਲਿਆ,
ਲੱਖਾ ਬਾਹਾਰਾ ਤੋ ਵੀ ਮਹਿਕਣਾ ਨਹੀ
ਹੋਈ ਸ਼ਾਮ ਤੇ ਫੁੱਲ ਮੁਰਜਾ ਗਿਆ ਏ
ਹੁਣ ਲੱਗਦਾ ਮੇਰੇ ਸੱਜਣਾ ਦਾ
ਦਿਲ ਹੋਰ ਕਿਸੇ ਤੇ ਆ ਗਿਆ ਏ............

 
Old 21-Aug-2009
jass_cancerian
 
Re: ਮੇਰੇ ਸੱਜਣਾ ਦਾ ਦਿਲ ਹੋਰ ਕਿਸੇ ਤੇ ਆ ਗਿਆ ਏ........

ਹੁਣ ਮਿਲਦਾ ਵਾਂਗ ਰਾਹਗੀਰਾ ਦੇ
ਦਿਲਾ 'ਚ ਦੂਰੀਆ ਪਾ ਗਿਆ ਏਮੈਂ ਕਿਹਾ ਜੀ ਕੋਈ ਜਵਾਬ ਨਹੀਂ ਤੁਹਾਡਾ,ਬਹੁਤ ਖੂਬ

 
Old 21-Aug-2009
[Thank You]
 
Re: ਮੇਰੇ ਸੱਜਣਾ ਦਾ ਦਿਲ ਹੋਰ ਕਿਸੇ ਤੇ ਆ ਗਿਆ ਏ........

ਲੱਖਾ ਬਾਹਾਰਾ ਤੋ ਵੀ ਮਹਿਕਣਾ ਨਹੀ
ਹੋਈ ਸ਼ਾਮ ਤੇ ਫੁੱਲ ਮੁਰਜਾ ਗਿਆ ਏ
ਹੁਣ ਲੱਗਦਾ ਮੇਰੇ ਸੱਜਣਾ ਦਾ
ਦਿਲ ਹੋਰ ਕਿਸੇ ਤੇ ਆ ਗਿਆ ਏ

Bahuat Hi Vadhiya

 
Old 22-Aug-2009
V R
 
Re: ਮੇਰੇ ਸੱਜਣਾ ਦਾ ਦਿਲ ਹੋਰ ਕਿਸੇ ਤੇ ਆ ਗਿਆ ਏ........

v nice..............

 
Old 22-Aug-2009
Birha Tu Sultan
 
Re: ਮੇਰੇ ਸੱਜਣਾ ਦਾ ਦਿਲ ਹੋਰ ਕਿਸੇ ਤੇ ਆ ਗਿਆ ਏ........

wah ji wah royal ji

 
Old 23-Aug-2009
lakhwinderbatth
 
Re: ਮੇਰੇ ਸੱਜਣਾ ਦਾ ਦਿਲ ਹੋਰ ਕਿਸੇ ਤੇ ਆ ਗਿਆ ਏ........

ਜੋ ਆਖਦਾ ਸੀ ਮੈ ਛੱਡ ਦੁਨਿਆ ਨੂੰ
vadiya hai ji

 
Old 23-Aug-2009
Rushi..
 
Re: ਮੇਰੇ ਸੱਜਣਾ ਦਾ ਦਿਲ ਹੋਰ ਕਿਸੇ ਤੇ ਆ ਗਿਆ ਏ........

Very nice g...

Post New Thread  Reply

« Yaad Sajan Di.. | ਜਿਨ੍ਹਾਂ ਨੇ ਜਾਨ ਲਈ ਹੈ, ਉਹ ਹੀ ਜ਼ਿੰਦਾ ਕਰਨਾ ਚਾਹੁਣ&# »
X
Quick Register
User Name:
Email:
Human Verification


UNP