ਜ਼ਿੰਦਗੀ ਦਾ ਸਫ਼ਰ ਵੀ ਕੁਝ ਇਸ ਤਰਾਂ ਕੱਟਦਾ ਰਿਹਾ,ਹਮਸ

ਜ਼ਿੰਦਗੀ ਦਾ ਸਫ਼ਰ ਵੀ ਕੁਝ ਇਸ ਤਰਾਂ ਕੱਟਦਾ ਰਿਹਾ,
ਹਮਸਫ਼ਰ ਮਿਲਦੇ ਰਹੇ ਨੇ ਪਰ ਸਹਾਰੇ ਨਾਂ ਮਿਲੇ,





ਅੱਗ ਵਿਚ ਤੁਰਦੇ ਰਹੇ ਹਾਂ ਪਰ ਸ਼ਰਾਰੇ ਨਾਂ ਮਿਲੇ,
ਅਰਸ਼ ਵਿਚ ਉਡਦੇ ਰਹੇ ਹਾਂ ਪਰ ਸਿਤਾਰੇ ਨਾਂ ਮਿਲੇ,
ਬਹੁਤ ਵਾਰੀ ਵਕਤ ਸਾਡੇ ਨਾਲ ਇੰਝ ਵੀ ਖੇਡੀ ਗਿਆ,
ਕਿਸ਼ਤੀਆਂ ਮਿਲੀਆਂ ਮਗਰ ਕਿਧਰੇ ਕਿਨਾਰੇ ਨਾਂ ਮਿਲੇ,
ਜ਼ਿੰਦਗੀ ਦਾ ਸਫ਼ਰ ਵੀ ਕੁਝ ਇਸ ਤਰਾਂ ਕੱਟਦਾ ਰਿਹਾ,
ਹਮਸਫ਼ਰ ਮਿਲਦੇ ਰਹੇ ਨੇ ਪਰ ਸਹਾਰੇ ਨਾਂ ਮਿਲੇ,
ਇਸ਼ਕ ਨੇ ਹੁਣ ਤੱਕ ਵੀ ਤੋੜੀ ਨਹੀਂ ਹੈ ਰੀਤ ਇਹ,
ਪਿਆਰ ਤਾਂ ਮਿਲਦਾ ਰਿਹਾ ਪਰ ਪਿਆਰੇ ਨਾਂ ਮਿਲੇ,
ਪਤਝੜਾਂ ਕੁਝ ਇਸ ਤਰਾਂ ਨੇ ਗਲ ਅਸਾਡੇ ਲਿਪਟੀਆਂ,
ਕੇ ਬਹਾਰਾਂ ਵਿਚ ਵੀ ਦਿਲਕਸ਼ ਨਜ਼ਾਰੇ ਨਾਂ ਮਿਲੇ,
ਸੂਰਜ ਦਾ ਤਾਰਿਆਂ ਦਾ ਸਾਥ ਹੈ ਮਿਲਿਆ ਬੜਾ,
ਚੰਨ ਵਰਗੇ ਪਰ ਅਸਾਂ ਨੂੰ ਮੁੱਖ ਨਿਖਾਰੇ ਨਾਂ ਮਿਲੇ,
ਉਮਰ ਭਰ ਢੂੰਡਣ ਚ ਹੀ ਗੁੰਮੇ ਰਹੇ ਉਲਝੇ ਰਹੇ,
ਨਾਲ ਫੁੱਲਾਂ ਦੇ ਕਦੀ ਪਰ ਦਰ ਸ਼ਿੰਗਾਰੇ ਨਾਂ ਮਿਲੇ,
 

hardeeps_23

Member
Re: ਜ਼ਿੰਦਗੀ ਦਾ ਸਫ਼ਰ ਵੀ ਕੁਝ ਇਸ ਤਰਾਂ ਕੱਟਦਾ ਰਿਹਾ,ਹਮ&#2616

bahut vadiya likhiya g
 
Top