ਜ਼ਿੰਦਗੀ ਤਾਂ ਜ਼ਿੰਦਗੀ ਸੀ ਤੂੰ ਜਦੋਂ ਸੈਂ ਮੇਰੇ ਕੋਲ,

ਇਸ਼ਕ ਦੀ ਇੱਕ ਚੋਟ ਖਾ ਕੇ ਚੂਰ ਹੋਈ ਜ਼ਿੰਦਗੀ,
ਇਸ ਤਰਾਂ ਵੀ ਜੀਣ ਤੇ ਮਜਬੂਰ ਹੋਈ ਜ਼ਿੰਦਗੀ,
ਜ਼ਿੰਦਗੀ ਤਾਂ ਜ਼ਿੰਦਗੀ ਸੀ ਤੂੰ ਜਦੋਂ ਸੈਂ ਮੇਰੇ ਕੋਲ,
ਦੂਰ ਹੋਈ ਤੂੰ ਤੇ ਮੈਥੋਂ ਦੂਰ ਹੋਈ ਜ਼ਿੰਦਗੀ,
ਇੱਕ ਝਲਕ ਤੇਰੀ ਮੈਂ ਜਿਸ ਦਿਨ ਤੋਂ ਪਾਈ ਦੋਸਤਾ,
ਬੱਸ ਕੇ ਉਸੇ ਦਿਨ ਤੋਂ ਹੀ ਨੂਰੋ-ਨੂਰ ਹੋਈ ਜ਼ਿੰਦਗੀ,
ਰਾਸ ਹੁਣ ਆਉਂਦੀ ਨਹੀਂ ਕੋਈ ਖੁਸ਼ੀ ਵੀ ਏਸ ਨੂੰ,
ਇਸ ਤਰਾਂ ਕੁਝ ਹੈ ਗਮਾਂ ਵਿਚ ਚੂਰ ਹੋਈ ਜ਼ਿੰਦਗੀ,
ਇੰਝ ਲਗਦਾ ਪਰਤ ਕੇ ਹੁਣ ਇਹ ਮੁੜ ਕਦੇ ਆਉਣੀ ਨਹੀਂ,
ਮੇਰੀਆਂ ਨਜ਼ਰਾਂ ਤੋਂ ਇੰਨੀ ਦੂਰ ਹੋਈ ਜ਼ਿੰਦਗੀ,
 
Top