ਕੌਣ ਕਰੇ ਪਰਵਾਹ ਕਿਸੇ ਦੀ, ਰੁੱਤ ਕੈਸੀ ਭੈੜੀ ਆ ਗਈ ਏ

ਪੈਸਾ ਹੀ ਚੱਲਦਾ ਅੱਜਕੱਲ, ਖੁਦਗਰਜ਼ੀ ਦੁਨੀਆ ਤੇ ਛਾ ਗਈ ਏ
ਕੌਣ ਕਰੇ ਪਰਵਾਹ ਕਿਸੇ ਦੀ, ਰੁੱਤ ਕੈਸੀ ਭੈੜੀ ਆ ਗਈ ਏ

ਜਿੰਨੇ ਮਰਜ਼ੀ ਤਰਲੇ ਭਰ ਲੋ, ਕਰ ਲਵੋ ਲੱਖ ਮਿੰਨਤਾਂ ਵੀ,
ਕਿਸੇ ਤੇ ਕੋਈ ਅਸਰ ਨਹੀਂ, ਹਿੱਲਦਾ ਨਈਂ ਇੱਕ ਤਿਨਕਾ ਵੀ,
ਈਮਾਨਦਾਰੀ ਬਦਹਾਲ ਹੋਈ, ਨੌਬਤ ਠੇਡੇ ਖਾਣ ਦੀ ਆ ਗਈ ਏ
ਪੈਸਾ ਹੀ ਚੱਲਦਾ ਅੱਜਕੱਲ, ਖੁਦਗਰਜ਼ੀ ਦੁਨੀਆ ਤੇ ਛਾ ਗਈ ਏ

ਹਰ ਘਰ ਵਿੱਚ ਭੜਥੂ ਪਾ ਰਿਹਾ, ਭੂਤ ਖੁਦਮੁਖਤਿਆਰੀ ਦਾ,
ਸਾਰੇ ਦੇਸ ਨੂੰ ਖੂੰਜੇ ਲਾ ਰਿਹਾ, ਇਹ ਪੈਸਾ ਚੋਰ ਬਜ਼ਾਰੀ ਦਾ,
ਬੇਰੁਜ਼ਗਾਰੀ ਦੀ ਲਾਚਾਰੀ, ਸਾਨੂੰ ਕਿਹੜੇ ਰਾਹੀਂ ਪਾ ਗਈ ਏ,
ਪੈਸਾ ਹੀ ਚੱਲਦਾ ਅੱਜਕੱਲ, ਖੁਦਗਰਜ਼ੀ ਦੁਨੀਆ ਤੇ ਛਾ ਗਈ ਏ

ਹੋ ਗਿਆ ਪੈਸਾ ਮੋਢੀ ਅੱਜ, ਦਿਲ ਦੀਆਂ ਗੱਲਾਂ ਪਿੱਛੇ ਰਹਿ ਗਈਆਂ,
ਸੱਚ ਇਤਬਾਰ ਪਿਆਰ ਮੁਹੱਬਤ, ਸਭ ਚੀਜ਼ਾਂ ਨਾਲ ਸੋਹਣੀ ਦੇ ਵਹਿ ਗਈਆਂ,
ਹਉਮੈ ਵੜ ਕੇ ਬੈਠੀ ਅੰਦਰ, ਸਾਡੇ ਰਿਸ਼ਤਿਆਂ ਨੂੰ ਖਾ ਗਈ ਏ,
ਪੈਸਾ ਹੀ ਚੱਲਦਾ ਅੱਜਕੱਲ, ਖੁਦਗਰਜ਼ੀ ਦੁਨੀਆ ਤੇ ਛਾ ਗਈ ਏ

ਕਿਹੜੀ ਭੂਆ ਮਾਸੀ ਅੱਜਕੱਲ, ਕਿਹੜਾ ਚਾਚਾ ਤਾਇਆ ਏ,
ਕਿਸੇ ਨੂੰ ਨਈਂ ਅੱਜ ਦਰਦ ਕਿਸੇ ਦਾ, ਸਭ ਨੇ ਦਿਲ ਸੋਨੇ ਵਿੱਚ ਮੜਾਇਆ ਏ,
ਅਸੀਂ ਭੁੱਲ ਗਏ ਸਾਰੇ ਰਿਸ਼ਤੇ, ਇਹ ਦੌਲਤ ਕੈਸਾ ਚਸਕਾ ਲਾ ਗਈ ਏ,
ਪੈਸਾ ਹੀ ਚੱਲਦਾ ਅੱਜਕੱਲ, ਖੁਦਗਰਜ਼ੀ ਦੁਨੀਆ ਤੇ ਛਾ ਗਈ ਏ

ਹਰ ਇੱਕ ਚੂਰ ਹੈ ਮਸਤੀ ਵਿੱਚ, ਕਿਸੇ ਨੂੰ ਖਿਆਲ ਨਹੀਂ ਅੰਤ ਦਾ ਆਇਆ ਹੈ
ਮੁੱਕਦੀ ਗੱਲ ਇਹੋ ਹੈ ਯਾਰੋ, ਰੱਬ ਸੱਚਾ ਸਭ ਦਾ ਸਰਮਾਇਆ ਹੈ,
ਕਿਸੇ ਦੀ ਕੱਲ - ਕਿਸੇ ਦੀ ਪਰਸੋਂ, ਕਿਸੇ ਦੀ ਅੱਜ ਹੀ ਵਾਰੀ ਆ ਗਈ ਏ,
ਪੈਸਾ ਹੀ ਚੱਲਦਾ ਅੱਜਕੱਲ, ਖੁਦਗਰਜ਼ੀ ਦੁਨੀਆ ਤੇ ਛਾ ਗਈ ਏ....
 
ਹਉਮੈ ਵੜ ਕੇ ਬੈਠੀ ਅੰਦਰ, ਸਾਡੇ ਰਿਸ਼ਤਿਆਂ ਨੂੰ ਖਾ ਗਈ ਏ,

Wah nic tfs
 
Top