ਹੀਰ - ਪ੍ਰੋ. ਮੋਹਨ ਸਿੰਘ

ਮਾਂ ਸਮਝਾਵੇ ਮੁੜ ਜਾ ਹੀਰੇ,
ਕਲਾ ਜਗਾ ਨਾ ਸੁੱਤੀਆਂ।
ਨਹੀਂ ਤਾਂ ਪੁੱਠੀ ਖੱਲ ਲੁਹਾ ਕੇ,
ਤੇਰਾ ਮਾਸ ਖਲਾਵਾਂ ਕੁੱਤੀਆਂ।
ਨਾਲ ਖੁਸ਼ੀ ਦੇ ਹੱਸੇ ਕੇ ਅੱਗੋਂ,
ਹੀਰ ਕਿਹਾ ਸੁਣ ਮਾਏ-
ਖਲੜੀ ਲਾਹਸੇਂ ਤਾਂ ਕੀ ਹੋਸੀ?
ਮੇਰਾ ਚਾਕ ਸਵਾਸੀ ਜੁੱਤੀਆਂ।
 
Top