ਤੁਸੀਂ ਖੁਦ ਆਪ ਤਡ਼ਪੋਗੇ ਅਗਰ ਤਡ਼ਪਾਉਗੇ ਮੈਨੂੰ,

ਤੁਸੀਂ ਖੁਦ ਆਪ ਤਡ਼ਪੋਗੇ ਅਗਰ ਤਡ਼ਪਾਉਗੇ ਮੈਨੂੰ,

ਮਿਟਾ ਦੇ ਇੱਕ ਦੇ ਹੀ ਨਾਮ ਤੇ, ਤੂੰ ਜਿੰਦਗੀ ਆਪਣੀ,
ਜੋ ਲੋ਼ਗ ਦਰ-ਬਦਰ ਭਟਕਨ ਸਦਾ ਨਾਕਾਮ ਹੁੰਦੇ ਨੇ,
ਮੇਰਾ ਦਿਲ ਤੋਡ਼ ਕੇ ਜ਼ਾਲਮ ਤੂੰ ਸੁਖ ਦੀ ਨੀਂਦ ਨਹੀਂ ਸੌਣਾ,
ਅਜਿਹੀ ਦਿਲੋ-ਬੇਦਰਦਾ ਭਲਾ ਕਦ ਆਮ ਹੁੰਦੇ ਨੇ,
ਹਜ਼ਾਰਾ ਚੋਂ ਕੋਈ ਸਿਦਕੀ ਨਿਭਾਉਦਾਂ ਹੈ ਕੌਲ ਆਪਣਾ,
ਹਸੀਨਾਂ ਦੇ ਬਹੁਤ ਵਾਦੇ ਸਵੇਰੇ ਸ਼ਾਮ ਹੁੰਦੇ ਨੇ,
ਤੁਸੀਂ ਖੁਦ ਆਪ ਤਡ਼ਪੋਗੇ ਅਗਰ ਤਡ਼ਪਾਉਗੇ ਮੈਨੂੰ,
ਬੁਰੇ ਕੰਮਾਂ ਦੇ ਸੁਣਦੇ ਹਾਂ ਬੁਰੇ ਅੰਜਾਮ ਹੁੰਦੇ ਨੇ,
 
Top