ਸਾਡੀ ਤੁਹਾਡੀ ਮੁਲਾਕਾਤ ਹੋਈ ...

ਸਾਡੀ ਤੁਹਾਡੀ ਮੁਲਾਕਾਤ ਹੋਈ ਜਿਵੇ ਬਲਦੇ ਜੰਗਲ ਚ ਬਰਸਾਤ ਹੋਈ
ਸੀ ਚਾਰੇ ਦਿਸ਼ਾ ਰਾਤ ਹੀ ਰਾਤ ਹੋਈ
ਤੇਰਾ ਮੁਖੜਾ ਦਿਸਿਆ ਤਾ ਪਰਭਾਤ ਹੋਈ
ਤੂੰ ਤੱਕਿਆ ਤਾ ਰੁੱਖਾ ਨੂੰ ਫੁੱਲ ਪੈ ਗਏ ਸਨ
ਮੇਰੇ ਤੱਕਦੇ ਤੱਕਦੇ ਕਰਾਮਾਤ ਹੋਈ
ਮੈ ਉਸਦਾ ਹੀ ਲਫਜਾ ਚ ਅਨੁਵਾਦ ਕੀਤਾ
ਜੋ ਪੌਣਾ ਤੇ ਰੁੱਖਾ ਚ ਗੱਲਬਾਤ ਹੋਈ
ਸਾਡੀ ਤੁਹਾਡੀ ਮੁਲਾਕਾਤ ਹੋਈ ਜਿਵੇ ਬਲਦੇ ਜੰਗਲ ਚ ਬਰਸਾਤ ਹੋਈ​
 
Top