ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ,

er_rose

"Puttar mitharey mevey"
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ,
ਉਹ ਮਰਜਾਣੀ ਅੱਜ ਫੇਰ ਮੈਨੂੰ ਰਵਾ ਗਈ...

ਰੰਗ ਜਿਓਂ ਛਾਈ ਪੂੰਨਿਆ ਦੀ ਚਾਨਣੀ ਵਿਹੜੇ,
ਸਰੂ ਕੱਦ,ਗੁੰਦਵਾਂ ਸ਼ਰੀਰ, ਚਿਹਰਾ ਹਰਵੇਲੇ ਖਿੜੇ,
ਜ਼ਿੰਦ ਨਿਭਾਉਣ ਦਾ ਝੂੱਠਾ ਲਾਰਾ ਲਾ ਗਈ,
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ.....

ਸ਼ੋਂਕਣ ਉਹ ਸਜ ਸੰਵਰ ਕੇ ਰਹਿਣ ਦੀ,
ਨੱਕੀਂ ਕੋਕਾ, ਕੰਨੀ ਬੂੰਦੇ, ਪੈਰੀਂ ਝਾਂਜਰ ਪਾਉਣ ਦੀ,
ਨਿਸ਼ਾਨੀ ਦਿੱਤਾ ਛੱਲਾ ਵੀ ਜਾਂਦੀ ਹੱਥ ਫੜਾ ਗਈ,
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ...

ਦੱਸ ਦਿੰਦੀ, ਕੀ ਹੋਇਆ ਮੈਥੋਂ ਕਸੂਰ,
ਯਾ ਕਿਸ ਪੱਖੋਂ ਸੀ ਉਹ ਮਜ਼ਬੂਰ,
ਕਿਓਂ ਪਾਕ ਮੁਹਬੱਤ ਮੇਰੀ ਠੁਕਰਾ ਗਈ,
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ....

ਯਾਦਾਂ ਵਿੱਚ ਵਿਚਰਣ ਹੋਈਆਂ ਓ ਮੂਲਾਕਾਤਾਂ,
ਚੋਰੀ ਚੋਰੀ ਪਾਈਆਂ ਪਿਆਰ ਦੀਆਂ ਬਾਤਾਂ,
ਐਵੇਂ ਰੋਗ ਉਮਰਾਂ ਦਾ ਲਾ ਗਈ,
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ...

ਕਹਿੰਦੀ ਸੀ ਰਹੂੰਗੀ ਪਰਛਾਵਾਂ ਤੇਰਾ ਬਣਕੇ,
ਦੁਖ ਸੁਖ ਜਿੰਦੜੀ ਦੇ ਕੱਟਾਂਗੇ ਦੋਵੇਂ ਰਲਕੇ,
ਆਪ ਕੀਤੇ ਵਾਅਦੇ ਛੇਤੀ ਹੀ ਭੁਲਾ ਗਈ,
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ....
ਉਹ ਮਰਜਾਣੀ ਅੱਜ ਫੇਰ ਮੈਨੂੰ ਰਵਾ ਗਈ...
 
Top