ਪਹਿਲਾ ਉਹਦੇ ਬੋਲ ਸੀ ਕੰਬੇ , ਫਿਰ ਸੀ ਉਸਦੇ....

Pardeep

๑۩۩๑┼●ℛŐŶ
ਪਹਿਲਾ ਉਹਦੇ ਬੋਲ ਸੀ ਕੰਬੇ , ਫਿਰ ਸੀ ਉਸਦੇ ਬੁੱਲ ਕੁਮਲਾਏ
ਭੱਜ ਕੇ ਉਹਨੇ ਗਲ ਬਾਹਾਂ ਦੇ , ਜਾਂਦੀ ਵਾਰੀ ਹਾਰ ਸੀ ਪਾਏ
ਫਿਰ ਮੇਰੇ ਮੋਢੇ ਤੇ ਉਹਦੇ , ਅੱਥਰੂ ਡਿੱਗੇ ਚੋ-ਚੋ ਕੇ
ਉਹ ਵਿਛੜਨ ਲੱਗਿਆਂ ਵਿਛੜੀ ਚੰਦਰੀ ਰੋ-ਰੋ ਕੇ
ਉਹ ਕਹਿ ਗਈ ਦੋਵੇਂ ਇੱਕ ਦੂਜੇ ਲਈ ਮਰ ਗਏ ਹਾਂ
ਇਸ ਦੁਨਿਆਂ ਤੋਂ ਆਪਾਂ ਇਸ਼ਕ ਦੀ ਬਾਜੀ ਹਰ ਗਏ ਆਂ
ਉਹਨੇ ਖੱਤ ਵੀ ਦਿੱਤੇ ਪਾੜ ਸੀ ਮੈਥੋਂ ਖੋ-ਖੋ ਕੇ
ਉਹ ਵਿਛੜਨ ਲੱਗਿਆਂ ਵਿਛੜੀ ਚੰਦਰੀ ਰੋ-ਰੋ ਕੇ
ਮੇਰੇ ਹੱਥ ਫੜ ਕੇ ਉਹਨੇ ਪਾਈ ਹਾਲ ਦੁਹਾਈ ਸੀ
ਉਹ ਕੂੰਜ ਵਾਂਗਰਾਂ ਜਾਣ ਲੱਗੀ ਕੁਰਲਾਈ ਸੀ
ਮੈਨੂੰ ਸੁਪਨੇ ਵਾਂਗੂ ਵੇਖਿਆ ਸੀ ਉਹਨੇ ਛੋ-ਛੋ ਕੇ
ਉਹ ਵਿਛੜਨ ਲੱਗਿਆਂ ਵਿਛੜੀ ਚੰਦਰੀ ਰੋ-ਰੋ ਕੇ
ਉਹ ਕਰਮਾ ਮਾਰੀ ਰਾਹ ਅਪਣੇ ਤੇ ਪੈ ਗਈ ਸੀ
ਚੰਗਾ "Royal" ਓਏ ਜਾਂਦੀ ਹੋਈ ਕਹਿ ਗਈ ਸੀ
ਮੈਨੂੰ ਭੁਲ ਜਾਵੀਂ ਯਾਦਾਂ ਦੇ ਬੂਹੇ ਢੋ-ਢੋ ਕੇ
ਉਹ ਵਿਛੜਨ ਲੱਗਿਆਂ ਵਿਛੜੀ ਚੰਦਰੀ ਰੋ-ਰੋ ਕੇ​
 
Top