ਨਵੀਂ-ਨਵੀਂ ਕੁੜੀ ਕਾਲਜ ਲਾਈ ਮਾਪਿਆਂ ਉਸ ਨੂੰ...

Pardeep

๑۩۩๑┼●ℛŐŶ
ਨਵੀਂ-ਨਵੀਂ ਕੁੜੀ ਕਾਲਜ ਲਾਈ
ਮਾਪਿਆਂ ਉਸ ਨੂੰ ਗੱਲ ਸਮਝਾਈ
ਮਨ ਲਾ ਕੇ ਧੀਏ ਕਰੀਂ ਪੜਾਈ
ਐਨਾ ਸਾਡਾ ਕਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ.....

ਅੱਲੜ ਉਮਰ ਹੈ ਅਜੇ ਕਵਾਰੀ
ਕੁੜੀਆਂ ਨਾਲ ਹੀ ਰੱਖੀਂ ਯਾਰੀ
ਮੁਡਿਆਂ ਦੀ ਨਾ ਕੋਈ ਇਤਬਾਰੀ
ਸੋਚ ਕੇ ਉੱਠਣਾ-ਬਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ.....

ਪਹਿਲਾਂ ਗੱਲਾਂ ਵਿੱਚ ਭਰਮਾਉਂਦੇ
ਇਸ਼ਕ ਦੇ ਚੱਕਰਾਂ ਵਿੱਚ ਫਸਾਉਂਦੇ
ਮਤਲਬ ਕੱਢ ਕੇ ਮੂੰਹ ਨਾ ਲਾਉਂਦੇ
ਆਖਿਰ ਪਛਤਾਉਣਾ ਪੈਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ.....

ਬਾਬੁਲ ਪੱਗ ਦੀ ਰੱਖੀਂ ਲਜ
ਭੁੱਲ ਨਾ ਜਾਵੀਂ ਰਸਮ-ਰਿਵਾਜ
ਹੁੰਦਾ ਹੁਸਨ ਕੁੜੀ ਦਾ ਤਾਜ
ਇੱਜ਼ਤ ਉਸਦਾ ਗਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ.....

ਵਿਰਲਾ ਈ ਹੁੰਦਾ "
ਜੋ ਮਹਿਬੂਬ ਨੂੰ ਦਿਲ ਤੋਂ ਚਾਹਵੇ
ਜ਼ਿੰਦਗੀ ਭਰ ਲਈ ਸਾਥ ਨਿਭਾਵੇ
ਹਾਂ ਓਸ ਜਿਹੇ ਨੂੰ ਕਹਿਣਾ,
ਪਰ ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ.....
ਨੀ ਵੈਲੀ ਮੁਡਿਆਂ ਤੋਂ......​
 
Re: ਨਵੀਂ-ਨਵੀਂ ਕੁੜੀ ਕਾਲਜ ਲਾਈ ਮਾਪਿਆਂ ਉਸ ਨੂ

nice one................
 

poetry

Member
Re: ਨਵੀਂ-ਨਵੀਂ ਕੁੜੀ ਕਾਲਜ ਲਾਈ ਮਾਪਿਆਂ ਉਸ ਨੂ

hmmmmmmmmmmmm
 

gurvinder22

Member
Re: ਨਵੀਂ-ਨਵੀਂ ਕੁੜੀ ਕਾਲਜ ਲਾਈ ਮਾਪਿਆਂ ਉਸ ਨੂ

bahut nice G bahut hi zayda nice aa
 

*Sippu*

*FrOzEn TeARs*
ਬਾਬੁਲ ਪੱਗ ਦੀ ਰੱਖੀਂ ਲਜ
ਭੁੱਲ ਨਾ ਜਾਵੀਂ ਰਸਮ-ਰਿਵਾਜ
ਹੁੰਦਾ ਹੁਸਨ ਕੁੜੀ ਦਾ ਤਾਜ
ਇੱਜ਼ਤ ਉਸਦਾ ਗਹਿਣਾ,


i like tfs pardeep really nice one
 
Top