UNP

ਰੰਜਿਸ਼ ਵਿੱਚ ਹਾਂ ਆ ਗਿਆ ਤੱਕਦੇ ਹੀ ਸਾਰ ਤੈਨੂੰ,

Go Back   UNP > Poetry > Punjabi Poetry

UNP Register

 

 
Old 23-Apr-2009
Pardeep
 
ਰੰਜਿਸ਼ ਵਿੱਚ ਹਾਂ ਆ ਗਿਆ ਤੱਕਦੇ ਹੀ ਸਾਰ ਤੈਨੂੰ,

ਰੰਜਿਸ਼ ਵਿੱਚ ਹਾਂ ਆ ਗਿਆ ਤੱਕਦੇ ਹੀ ਸਾਰ ਤੈਨੂੰ,
ਬਣ ਜਾਵਾਂ ਗੁਨਾਹਗਾਰ ਜੇ ਤੇਰੇ ਤੋਂ ਫਾਤਨ ਹੋਵਾਂ...

ਵੇਖਦਾਂ ਹਾਂ ਜਿਸ ਤਰਫ ਜ਼ਾਹਿਰ ਤੂੰ ਹੋ ਜਾਵੇਂ,
ਹੁਣ ਤੇਰੇ ਬਗੈਰ ਹੋਣ ਨਾਲੋਂ ਚੰਗਾ ਨਾ ਹੀ ਹੋਵਾਂ...

ਗੁਲਾਮ ਤੇਰੀ ਸ਼ੋਖ ਮੁਸਕਾਨ ਨੇ ਬਣਾ ਦਿੱਤਾ ਮੈਨੂੰ,
ਨਦਾਮਤ-ਏ-ਯਾਰ ਹੋ ਜਾਵਾਂ ਜੇ ਬੇ-ਬਿਆਨ ਹੋਵਾਂ...

ਦੋ-ਚਾਰ ਸਵਾਲਾਂ ਦੀ ਜੇ ਪਾ ਦੇਵੇਂ ਖੈਰਾਤ ਕਦੇ,
ਐਸਾ ਮੁਕਾਬਿਲ ਹੋਜਾਂ ਕੇ ਕਦੇ ਮੁਨਾਫਿਕ ਨਾ ਹੋਵਾਂ...

ਕਰਾਂ ਤੱਸਬੀ ਤੇਰੇ ਨਾਮ ਦੀ ਅਤੇ ਪੂਜਾ ਦੀਆਂ ਨਮਾਜ਼ਾਂ,
ਜੀ ਕਰਦਾ ਏ ਤੈਨੂੰ ਵੇਖੀ ਜਾਵਾਂ ਕਦੇ ਬੇਰੁਖ ਨਾ ਹੋਵਾ..

ਚਿਰਾਗ-ਏ-ਸਵੇਰ ਨੂੰ ਹੈ ਸ਼ਿਕਾਇਤ ਤੇਰੇ ਇਲਮ-ਓ-ਦੀਦਾਰ ਦੀ,
ਸ਼ਾਮ-ਏ-ਜੁਦਾਈ ਖਾਤਿਰ ਕਦੇ ਵਸਲਾਂ ਵਿੱਚ ਮਜਬੂਰ ਨਾ ਹੋਵਾਂ...

ਕਤਲ ਹੋਣ ਨੂੰ ਏ ਜੀ ਕਰਦਾ ਹੋਜਾ ਰੂਬਰੂ ਮੇਰਾ,
ਇਤਨਾ ਕਰਜ਼ਦਾਰ ਹੋ ਜਾਵਾਂ ਕਿ ਇੱਕ ਪੋਟਾ ਵੀ ਜਿਸਮ ਨਾ ਹੋਵਾਂ...

ਲਬ-ਏ-ਕਲਮ ਨਾਲ ਕੀਤਾ ਏ ਬਿਆਨ ਹਾਲ-ਏ-ਦਿਲ,
ਕਰਾਂ ਬੇਵਫਾਈ ਤਾਂ ਖੁਦਾ ਕਰੇ ਕਦੇ "ਖੁਸ਼" ਨਾ ਹੋਵਾਂ.....

Post New Thread  Reply

« ਲੈ ਗਿਆ ਬਾਈ ਲੈ ਗਿਆ........ "ਰਿਕਸ਼ੇ ਵਾਲਾ" | Dukhan nu dil vich luka lena, fer bulan »
X
Quick Register
User Name:
Email:
Human Verification


UNP