ਅੱਜ ਫੇਰ ਹੋ ਗਿਆ ਸਾਂ ਯਾਰ ਦੇ ਰੂਬਰੂ.........

Pardeep

๑۩۩๑┼●ℛŐŶ
ਅੱਜ ਫੇਰ ਹੋ ਗਿਆ ਸਾਂ ਯਾਰ ਦੇ ਰੂਬਰੂ,
ਕਰਨੀਆਂ ਸਨ ਗੁਸਤਾਖੀਆਂ ਓਹੀ ਹੂਬਹੂ,
ਬੰਦਗੀ ਤਾਂ ਕਰਨੀ ਸੀ ਨਿੱਤ ਦੇ ਵਾਂਗ ਹੀ,
ਜਦ ਉੱਿਠਆ ਤਾ ਸਵੇਰ ਵੀ ਪਈ ਹੱਸਦੀ ਸੀ,
ਫਰਕ ਇਹੋ ਸੀ ਯਾਰਾ ਮੇਰਿਆ,
ਮੇਰੇ ਹੱਥ ਹੰਝੂਆਂ ਦੀ ਤੱਸਬੀ ਸੀ....

ਨਮਾਜ਼ਾਂ ਤਾ ਕਰਦਾਂ ਸਾਂ ਨਿੱਤ ਹੀ ਅਦਾ,
ਨਾ ਬਣੀਆਂ ਨਿਆਜ਼ਾਂ ਕਦੇ ਮੇਰੇ ਲਈ ਦੁਆ,
ਗਲ ਤਾਂ ਅੱਜ ਵੀ ਸੀ ਕੋਈ ਚਾਹੁੰਦਾ ਲੱਗਣਾ,
ਕਿਉਂਕਿ ਉਹੀ ਮੌਸਮ ਤੇ ਉਹੀ ਫਿਜ਼ਾ ਸੀ,
ਫਰਕ ਇਹੋ ਸੀ ਯਾਰਾ ਮੇਰਿਆ,
ਉਹ ਨਹੀ ਮੇਰੀ ਕਜ਼ਾ ਸੀ....

ਯਾਦ ਬਣ ਜਿਉਂਦਾ ਏ ਅਹਦ-ਏ-ਵਫਾ ਉਸਦਾ,
ਕਰਦਾ ਨਾ ਉਲਫਤ ਤੇ ਨਾ ਕਦੇ ਯਾਰ ਰੁੱਸਦਾ,
ਸਿਰ ਨੇ ਅੱਜ ਵੀ ਸੀ ਕਿਸੇ ਦੇ ਕਦਮੀ ਝੁਕਣਾ,
ਬਸ ਮਜਬੂਰੀ ਵੱਸ ਬਣਿਆ ਅਦਾਕਾਰ ਸੀ,
ਫਰਕ ਇਹੋ ਸੀ ਯਾਰਾ ਮੇਰਿਆ,
ਥਾਵੇਂ ਖੁਦਾ ਦੇ ਮੇਰਾ ਪਿਆਰ ਸੀ....

ਮੈਨੂੰ ਲੋੜ ਏ ਹਰ ਵੇਲੇ ਦੀਦਾਰ-ਏ-ਯਾਰ ਦੀ,
ਮੇਰੀ ਬੇਲੋੜੇ ਦੀ ਉਸਨੂੰ ਨਾ ਲੋੜ ਰਤਾ ਭਰ ਵੀ,
ਰਾਬਤਾ ਤਾਂ ਹੋਇਆ ਸੀ ਅੱਜ ਵੀ ਉਸ ਨਾਲ,
ਸ਼ਾਇਦ ਮੇਰੇ ਮਰਜ਼ਾਂ ਦੀ ਇਹੋ ਇੱਕ ਦਵਾ ਸੀ,
ਫਰਕ ਇਹੋ ਸੀ ਯਾਰਾ ਮੇਰਿਆ,
ਮੇਰਾ ਗਮਖ਼ਾਰ ਨਹੀ ਉਸ ਵੱਲੋਂ ਆਉਂਦੀ ਹਵਾ ਸੀ...

ਸੁਣਿਆ ਸੀ ਯਾਰ ਹਰ ਥਾਂ ਤੇ ਹੈ ਮੋਜੂਦ ਹੁੰਦਾ,
ਫਿਰ ਕਾਸਤੋਂ ਨਈ ਨਜ਼ਾਰਾ ਮੈਨੂੰ ਉਸਦਾ ਹੁੰਦਾ,
ਨਤਾਹੀਓ ਤਾਂ ਇਹ ਫਰਕ ਪਿਆ ਯਾਰਾ ਮੇਰਿਆ,
ਮੈਨੂੰ ਬੰਦਾ ਤੇ ਉਸਨੂੰ ਖੁਦਾ ਰੱਖਿਆ....
ਜ਼ਰਾਂ ਵਿੱਚ ਇਸ਼ਾਰਾ ਤਾਂ ਸੀ ਅੱਜ ਵੀ ਹੋਣਾ
 
Top