ਈਦ ਤੋਂ ਪਹਿਲਾਂ ਕਰ ਈਦ ਮੇਰੀ, ਅੰਤ ਉਮਰਾਂ ਦਾ..

Pardeep

๑۩۩๑┼●ℛŐŶ
ਈਦ ਤੋਂ ਪਹਿਲਾਂ ਕਰ ਈਦ ਮੇਰੀ,
ਅੰਤ ਉਮਰਾਂ ਦਾ ਮਾਣ ਵੀ ਤੋੜ ਗਏ,
ਐਸੇ ਟੱਕਰੇ ਸਾਨੂੰ ਬੇਪਰਵਾਹ ਸੱਜਣ,
ਇਸ਼ਕ ਨੂੰ ਬਿਸਮਿਲ ਕਰਕੇ ਛੋੜ ਗਏ...

ਹੱਦ ਹੋ ਗਈ ਏ ਪਾਰ ਮੇਰੇ ਮਰਸੀਆਂ ਦੀ,
ਬਦਲ ਲਈ ਤਹਿਜ਼ੀਬ ਏ ਮੇਰੇ ਦੁਖਾਂ ਨੇ ਵੀ,
ਦਿੱਤੀਆਂ ਸੀ ਨਿਸ਼ਾਨੀਆਂ ਉਹਨਾ ਨੂੰ ਜੋ ਕਦੇ,
ਅੱਜ ਉਹ ਮੋੜ ਖੂਨ ਸਧਰਾਂ ਦਾ ਨਿਚੋੜ ਗਏ
ਐਸੇ ਟੱਕਰੇ ਸਾਨੂੰ ਬੇਪਰਵਾਹ ਸੱਜਣ,
ਇਸ਼ਕ ਨੂੰ ਬਿਸਮਿਲ ਕਰਕੇ ਛੋੜ ਗਏ...

ਬੇਕਰਾਰ ਦਿਲ ਕਦ ਤੱਕ ਕਰੇਗਾ ਉਡੀਕ,
ਬੁਲਬੁਲ-ਏ-ਬੇਤਾਬ ਦੇ ਕਦ ਜਾਗਣੇ ਨਸੀਬ,
ਪਿਆਰ ਵਿੱਚ ਭਿੱਜੇ ਮੇਰੇ ਹੰਝੂਆਂ ਨਾ ਲਿਖੇ ਹੋਏ,
ਅੱਜ ਉਹ ਪੈਗਾਮ-ਏ-ਇਸ਼ਕ ਸਭ ਮੋੜ ਗਏ,
ਐਸੇ ਟੱਕਰੇ ਸਾਨੂੰ ਬੇਪਰਵਾਹ ਸੱਜਣ,
ਇਸ਼ਕ ਨੂੰ ਬਿਸਮਿਲ ਕਰਕੇ ਛੋੜ ਗਏ...

ਪਤਾ ਨਹੀ ਕਿੰਝ ਜੀ ਲੈਂਦੇ ਨੇ ਇਹ ਲੋਗ,
ਬਿਨਾ ਸੱਜਣਾ ਦੇ ਸਾਡੀ ਜਿੰਦ ਬਣ ਗਈ ਏ ਸੋਗ,
ਕਹਿੰਦੇ ਸੀ ਜੋ ਸਾਨੂੰ ਕਦੇ ਡੁੱਬਣਾ ਨਹੀ,
ਜਾਂਦੀ ਵੇਰਾਂ ਬਿਰਹਾਂ ਦੇ ਸੈਲਾਬ ਵਿੱਚ ਰੋੜ ਗਏ,
ਐਸੇ ਟੱਕਰੇ ਸਾਨੂੰ ਬੇਪਰਵਾਹ ਸੱਜਣ,
ਇਸ਼ਕ ਨੂੰ ਬਿਸਮਿਲ ਕਰਕੇ ਛੋੜ ਗਏ...
 
Top