(ਬੇਵਫਾ) ਜਿਨਾਂ

Rajat

Prime VIP
(ਬੇਵਫਾ) ਜਿਨਾਂ ਦੇ ਸੱਜਣ ਬੇਵਫਾ ਨੇ ਓ ਜਰੂਰ ਪੜਨ
ਪੁੱਛਦਾ ਹਾਂ ਤੇਨੂੰ ਮੇਰੇ ਯਾਰਾ ਦੱਸ ਜਾ
ਕੋਣ ਬਣੂੰ ਸਾਡਾ ਏ ਸਹਾਰਾ ਦੱਸ ਜਾ

ਸਾਡੇ ਬਿਨਾਂ ਕਦੇ ਇਕ ਪਲ ਵੀ ਨਾ ਸਾਰਦੀ ਸੀ
ਹੁਣ ਕਿਵੇਂ ਹੁੰਦਾ ਏ ਗੁਜਾਰਾ ਦੱਸ ਜਾ


ਮਜਬੂਰ ਕੀਤਾ ਜੀਨੇ ਸਾਡਾ ਪਿਆਰ ਠੁੱਕਰਾਉਣ ਲਈ
ਐਸਾ ਕਿਹੜਾ ਹੋ ਗਿਆ ਸੀ ਕਾਰਾ ਦੱਸ ਜਾ

ਸੌਂਹਾਂ ਖਾਕੇ ਸਾਡੀਆਂ ਤੂੰ ਮੁੱਕਰੀ ਜੁਬਾਨ ਤੋਂ
ਸਾਡਾ ਕਿਹੜਾ ਨਿਕਲਿਆ ਲਾਰਾ ਦੱਸ ਜਾ

ਤੈਨੂੰ ਕਦੇ ਅਸੀਂ ਓਸ ਚੰਨ ਦੇ ਸਾਮਾਨ ਸੀ
ਨਜਰਾ ਚ ਕਿਹੜਾ ਹੁਣ ਤਾਰਾ ਦੱਸ ਜਾ

ਖੱਤ ਛੱਲੇ ਮੁੰਦੀਆ ਮੈਂ ਸੱਭ ਮੋੜ ਦਿੱਤੇ ਸੀ
ਕਰਜ ਜੇਹੜਾ ਰਹਿ ਗਿਆ ਏ ਭਾਰਾ ਦੱਸ ਜਾ


ਬੇਵਫ਼ਾ ਏ ਫ਼ੇਰ ਵੀ ਯਾਦ ਤੇਨੂੰ ਕਰ ਰਿਹਾ
ਕੀਹਨੇ ਕਰ ਲਿਆ ਕਿਨਾਰਾ ਦੱਸ ਜਾ

ਸਭ ਕੁਝ ਖੋਇਆ ਬੱਸ ਜਾਨ ਦੇਣੀ ਬਾਕੀ ਏ
ਹੋਰ ਦੱਸ ਕਰੇ ਕੀ ਵਿਚਾਰਾ ਦੱਸ ਜਾ

ਯਾਦ ਏ ਸਾਨੂ 'ਰਾਏ' ਨੂੰ ਤੂੰ ਜਾਨ ਕਹਿੰਦੀ ਹੁੰਦੀ ਸੀ
ਹੁਣ ਕਿਹੜਾ ਜਾਨ ਤੋਂ ਪਿਆਰਾ ਦੱਸ ਜਾ
 
Top