ਜਾਚ ਮੈਨੂੰ ਆ ਗਈ ਗ਼ਮ ਖਾਣ ਦੀ , ਹੌਲੀ ਹੌਲੀ...

Pardeep

๑۩۩๑┼●ℛŐŶ
ਜਾਚ ਮੈਨੂੰ ਆ ਗਈ ਗ਼ਮ ਖਾਣ ਦੀ ,
ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ!

ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ,
ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ !

ਮਰ ਤੇ ਜਾਂ ਪਰ ਡਰ ਹੈ ਦੱਮਾਂ ਵਾਲਿਉ,
ਧਰਤ ਵੀ ਵਿਕਦੀ ਮੁੱਲ ਸ਼ਮਸ਼ਾਨ ਦੀ !

ਨਾ ਦਿਉ ਮੈਨੂੰ ਸਾਹ ਉਧਾਰੇ ਦੋਸਤੋ ,
ਲੈ ਕੋ ਮੁੜ ਹਿੰਮਤ ਨਹੀ ਪਰਤਾਣ ਦੀ !
 

Rajat

Prime VIP
Re: ਜਾਚ ਮੈਨੂੰ ਆ ਗਈ ਗ਼ਮ ਖਾਣ ਦੀ , ਹੌਲੀ ਹੌਲ

tfs..
 
Top