ਮੇਰੇ ਤਨ ਦੇ ਤਬੂਤ ਅੰਦਰ..............

ਮੇਰੇ ਤਨ ਦੇ ਤਬੂਤ ਅੰਦਰ ਇਕ ਲਾਸ਼ ਹੈ,
ਨਾ ਖੁਸ਼ੀ ਕੋਈ, ਨਾ ਗਮ ਦਾ ਅਹਿਸਾਸ ਹੈ|

ਗਮ ਦੇ ਵਿੱਚ ਕਦੇ ਜਸ਼ਨ ਮਨਾਏ ਸੀ,
ਖੁਸ਼ੀਆ ਵਾਂਗ ਕਦੇ ਭੰਗੜੇ ਪਾਏ ਸੀ|
ਹੁਣ ਤਾਂ ਲੋਕਾਂ ਹਥੋਂ ਬਚਇਆ ਮਾਸ ਹੈ|
ਮੇਰੇ ਤਨ ਦੇ ਤਬੂਤ ਅੰਦਰ..............

ਆਸਮਾਨ ਦੇ ਛੂਹ ਨਾਲੋ ਉਚੀਆ ਸੀ ਗੱਲਾ,
ਹਰ ਪਾਸੇ ਜਿਹਨੇ ਪਾਈਆ ਸੀ ਤਰਥੱਲਾ,
ਬਸ ਉਹ ਤਾ ਗੁਜਰੀ ਹੋਈ ਇਕ ਰਾਤ ਹੈ|
ਮੇਰੇ ਤਨ ਦੇ ਤਾਬੂਤ ਅੰਦਰ.......

ਪਿਆਰ ਦੇ ਕੰਢਿਆ ਨੇ ਜਿਹਨੂੰ ਜਖਮੀ ਕੀਤਾ,
ਜੁਦਾਈ ਦੀਆ ਜੋਕਾ ਨੇ ਜਿਹਦਾ ਲਹੂ ਪੀਤਾ,
ਕਦੇ ਨਾ ਫਿਰ ਚੜਣ ਵਾਲੀ ਉਹ ਪ੍ਰਭਾਤ ਹੈ|
ਮੇਰੇ ਤਨ ਦੇ ਤਬੂਤ ਅੰਦਰ.................

ਪਿਆਰ ਪਾਉਣ ਨੂੰ ਉਹ ਦਰ ਦਰ ਰੁਲੀ,
ਇਸ਼ਕ ਦੇ ਪੁਜਾਰੀਆ ਇਸ਼ਕ ਚਾੜਿਆ ਸੂਲੀ,
ਮਰਨ ਲੱਗੇ ਸੋਚਦੀ ਸੀ ਬੰਦੇ ਦੀ ਕੀ ਜ਼ਾਤ ਹੈ|
ਮੇਰੇ ਤਨ ਦੇ ਤਬੂਤ ਅੰਦਰ.............

ਗਮ ਦੇ ਸਹਾਰੇ ਤੇ ਕੀਤਾ ਗੁਜਾਰਾ,
ਭਰ ਕੇ ਰੱਖਿਆ ਏ ਗਮਾ ਦਾ ਪਿਟਾਰਾ,
"manish" ਨੇ ਬਣਾਈ ਏਹੋ ਜਾਇਦਾਦ ਹੈ|
ਮੇਰੇ ਤਨ ਦੇ ਤਬੂਤ ਅੰਦਰ ............
 
Top