ਅੱਜ ਪੁੱਛਿਆ ਮੈਨੂੰ ਯਾਰਾ ਨੇ...

ਅੱਜ ਪੁੱਛਿਆ ਮੈਨੂੰ ਯਾਰਾ ਨੇ, ਆਪਨੇ ਬਾਰੇ ਕੁਝ ਦਸ ਦੇ,
ਮੈਂ ਹੱਸ ਕਿ ਆਖਿਆ ਉਹਨਾਂ ਨੂੰ, ਦਿਲ ਰੌਂਦਾ ਏ ਬੁੱਲ ਹਸਦੇ......

ਕੀ ਦੱਸੀਏ ਯਾਰੋ ਆਪਨੇ ਬਾਰੇ,ਪੁਤਲਾ ਹਾ ਮੈ ਮਿਟੀ ਦਾ,
ਤਿਨ ਰੰਗ ਮੁਕ ਜਾਣਗੇ ਜਦ ਓ ਸਜਨਾ,ਵੇਲਾ ਆਊਦਾ ਚਾਦਰ ਚਿਟ੍ਟੀ ਦਾ.....

ਯਾਰ ਬੋਲੇ ਏ ਗਲਾਂ ਤਾ ਸਬ ਆਮ ਏ,ਕੀ ਤੇਰੇ ਬੁਲਾ ਉਤੇ ਵੀ ਕਿਸੇ ਕੁੜੀ ਦਾ ਨਾਮ ਏ,
ਕੀ ਸਾਡੇ ਵਾਂਗੂ ਵੀ ਹੈ ਤੇਰੇ ਦਿਲ ਵਿਚ ਕੋਇ ਵਸ੍ਦਾ,ਓਹ੍ਲਾ ਕਾਹ੍ਤੋ ਰਖੇਯਾ ਯਾਰਾ ਤੁ ਛੇਤੀ ਕਿਊਂ ਨਈ ਦਸ੍ਦਾ...

ਮੈ ਕਿਹਾ ਯਾਰੋ ਤੁਸੀ ਹੁਣ,ਛੇੜੀ ਇਸ਼੍ਕ ਕਹਾਣੀ ਏ,
ਜਿਸਦੇ ਵਿਚ ਨੇ ਦੁਖ ਬਥੇਰੇ,ਨੈਣਾਂ ਵਿਚ ਖਾਰਾ ਪਾਣੀ ਏ.......

ਇਸ਼ਕ ਦੀ ਨਾ ਤੁਸੀ ਗੱਲ ਹੁਣ ਕਰੇਓ,ਇਸ ਕੰਮ ਚ ਸਿਰ੍ਫ ਬਰ੍ਬਾਦੀ ਏ.

ਯਾਰ ਬੋਲੇ ਹੁਣ ਛੱਡ ਇਸ਼ਕ ਨੂੰ, ਦੱਸ ਤੈਨੂੰ ਕੀ ਪਿਆਰਾ ਏ ,
ਕੀ ਜ਼ਿੰਦਗੀ ਆਪਨੀ ਦਾ,ਤੂੰ ਲੁਟਿਆ ਕੋਈ ਨਜਾਰਾ ਏ........

ਅਸੀ ਸੋਚਿਆ ਕੀਵੇਂ ਦੱਸਿਏ,ਪਰ ਲੱਭਿਆ ਨਾ ਕੋਇ ਚਾਰਾ ਏ,
ਸਭ ਰਿਸ਼ਤੇ ਨਾਤੇ ਝੁਠੇ ਨੇ,ਇਕ ਸੱਚਾ ਰੱਬ ਦਾ ਸਹਾਰਾ ਏ......
 
Top