*****ਪੜਾਅ ਜਿੰਦਗੀ ਦਾ**********

ਪੜਾਅ ਜਿੰਦਗੀ ਦਾ



ਵੱਖਰੇ ਅਿਹਸਾਸ ਕਰਾ ਜਾਂਦਾ ਹੈ, ਹਰ ਇੱਕ ਪੜਾਅ ਜਿੰਦਗੀ ਦਾ

ਕਦੇ ਦੁੱਖ ਦੇਵੇ ਕਦੇ ਸੁੱਖ ਦੇਵੇ ਇਹ ਹੈ ਸੁਭਾਅ ਜਿੰਦਗੀ ਦਾ



ਪਿਹਲਾਂ ਅਾੳੁਂਦਾ ਬਚਪਨ ਰੁੱਤ ਜੋ ਖੇਡ੍ਹਣ ਤੇ ਖਾਣ ਦੀ,

ਬੇਫਿਕਰੀ ਿਵੱਚ ਹੱਸ ਖੇਡ ਕੇ ਵਕਤ ਲੰਗਾਣ ਦੀ।

ਲਾਡ ਮਲਾਰਾਂ ਿਵੱਚ ਲੰਗਦਾਏ ਸੋਹਣਾ ਸਮਾਂ ਜਿੰਦਗੀ ਦਾ

ਵੱਖਰੇ ਅਿਹਸਾਸ ਕਰਾ ਜਾਂਦਾ ………………..



ਰੁੱਤ ਜਵਾਨੀ ਵਾਲੀ ਵੀ ਬੜੀ ਕਮਾਲ ਦੀ ਲਗਦੀ ਏ,

ਕੋਈ ਸੋਹਣੀ ਸੂਰਤ ੲੇਸ ਉਮਰ ਚ ਆਕੇ ਦਿਲ ਨੂੰ ਠਗਦੀ ਏ ।

ਸਾਥ ਯਾਰਾਂ ਦਾ ਦਿਲਾ ਜਾਂਦਾ ਏ ਮਜਾ ਜਿੰਦਗੀ ਦਾ

ਵੱਖਰੇ ਅਿਹਸਾਸ ਕਰਾ ਜਾਂਦਾ ………………..



ਜਦ ਅਾੳੁਂਦੇ ਬੀਵੀ-ਬੱਚੇ ਪਤਾ ਚੱਲੇ ਕਬੀਲਦਾਰੀ ਦਾ,

ਮੋਿਢਅਾਂ੍ ਨੂੰ ਅਿਹਸਾਸ ਹੋਵੇ ਓਦੋਂ ਿਜੰਮੇਵਾਰੀ ਦਾ ।

ਨਵਾਂ ਨਕੋਰ ਜਿਹਾ ਜਾਪੇ ਓਦੋਂ ਰਾਹ ਜਿੰਦਗੀ ਦਾ

ਵੱਖਰੇ ਅਿਹਸਾਸ ਕਰਾ ਜਾਂਦਾ ………………..



ਗੁਰਸ਼ਰਨ ਬੰਦਾ ਤਾਂ ਟੁੱਟ ਹੀ ਜਾਵੇ ਆਕੇ ਿਵੱਚ ਬੁਢਾਪੇ ਦੇ,

ਰੱਬ ਹੀ ਚੇਤੇ ਅਾੳੁਂਦੈ ਓਦੋਂ ਫਿਰ ਵਿਚ ਇਕਲਾਪੇ ਦੇ ।

ਦਿਲ ਆਖੇ ਰੱਬਾ ਚੱਕਲੈ ਕੀ ਕਰਨੇ ਆਹ ਜਿੰਦਗੀ ਦਾ

ਵੱਖਰੇ ਅਿਹਸਾਸ ਕਰਾ ਜਾਂਦਾ ………………..





ਗੁਰਸ਼ਰਨਜੀਤ ਿਸੰਘ ਸ਼ੀਂਂਹ
 
Top