ਯਾਦ...

sss_rc

Member
ਉਸ ਦੀ ਯਾਦ ਉਸਨੂੰ ਸੌਂਪ ਕੇ,
ਅਮਾਨਤ ਅਦਾ ਕਰਾਂ..
ਪਰ ਉਸ ਪੌਣ ਵਰਗੀ ਕੁੜੀ ਦਾ,
ਕਿੱਥੋਂ ਪਤਾ ਕਰਾਂ..
ਕੁਝ ਇਸ ਤਰ੍ਹਾਂ ਦੀ ਚੋਟ ਦਿੱਤੀ,
ਇਸ਼ਕ ਨੇਂ ਮੈਨੂੰ..
ਮੁੜ ਕੇ ਕਿਸੇ ਨੂੰ ਚਾਹੁਣ ਦਾ,
ਨਾਂ ਹੌਂਸਲਾ ਕਰਾਂ..
ਮਹਿੰਦੀ ਰਚਾ ਕੇ ਹੱਥਾਂ ਤੇ,
ਓਹ ਭੁੱਲ ਗਈ ਮੈਨੂੰ..
ਪਰ ਮੈਂ ਲਹੂ ਵਿੱਚ ਰਚੀ ਨੂੰ,
ਕਿੱਦਾਂ ਜੁਦਾ ਕਰਾਂ..
 
Top