ਬਾਬਾ ਬੁੱਲੇ ਸ਼ਾਹ-ਕਲਾਮ …

ਮੱਕੇ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਜੁੰਮੇ ਪਡ਼ ਆਈਏ
ਗੰਗਾ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਗੋਤੇ ਖਾਈਏ
ਗਯਾ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਪੰਡ ਪਡ਼ ਆਈਏ
ਬੁੱਲੇ ਸ਼ਾਹ ਗੱਲ ਤਾਂਈਏ ਮੁੱਕਦੀ,ਜਦੋਂ ਮੈੰ ਨੂੰ ਦਿਲੋਂ ਗਵਾਈਏ
ਪਡ਼-ਪਡ਼ ਆਲਮ ਫਾਜ਼ਿਲ ਹੋਇਆਂ,ਕਦੇ ਆਪਣੇ ਆਪ ਨੂੰ ਪਡ਼ਿਆ ਈ ਨਈਂ
ਜਾ-ਜਾ ਵਡ਼ਦਾਂ ਮੰਦਰ-ਮਸੀਤੀਂ ,ਕਦੇ ਆਪਣੇ ਅੰਦਰ ਵਡ਼ਿਆ ਈ ਨਈਂ
ਐਵੇਂ ਰੋਜ਼ ਸ਼ੈਤਾਨ ਨਾਲ ਲਡ਼ਦਾਂ,ਕਦੇ ਨਫ਼ਸ ਆਪਣੇ ਨਾਲ ਲਡ਼ਿਆ ਈ ਨਈਂ
ਬੁੱਲੇ ਸ਼ਾਹ ਅਸਮਾਨੀ ਉਡੱਦਿਆਂ ਫਡ਼ਦਾਂ,ਜਿਹਡ਼ਾ ਘਰ ਬੈਠਾ ਉਹਨੂੰ ਫਡ਼ਿਆ ਈ ਨਈਂ
 
Top