ਸ਼ਿਕਵਾ ਨੀ ਸਾੰਨੂ ਕੋਈ ..................

ਸ਼ਿਕਵਾ ਨੀ ਸਾੰਨੂ ਕੋਈ ਆਪਣੇ ਬੇਗਾਨਿਆ ਤੇ,
ਜੇ ਹੈ ਕੋਈ ਗਿਲਾ ਤਾਂ ਹੂੰਝ ਗਏ ਨਿਸ਼ਾਨਿਆ ਤੇ,
ਹਾਸਿਲ ਕਰਨ ਦੀ ਜਿਸ ਨੂੰ ਮੁੱਦਤਾਂ ਤੋਂ ਰੀਝ ਸੀ,
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ....

ਕੋਹੀਨੂਰ ਸਮਝ ਬੈਠੇ ਪਥਰਾਂ ਦੇ ਟੁਕੜਿਆਂ ਨੂੰ,
ਰੱਬ ਵਾਂਗ ਪੂਜਦੇ ਰਹੇ ਕਾਗਜ ਦੇ ਪੁਤਲਿਆਂ ਨੂੰ,
ਫ਼ੁੱਲ ਸਮਝ ਕੇ ਉਗਾ ਲਏ ਕੰਡਿਆਂ ਦੇ ਬੀਜ ਸੀ,
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ......

ਕਹਿੰਦੇ ਸੀ ਜੋ ਲਿਖੇ ਹਾਂ ਮਥੇ ਤੇ ਲੀਕਾ ਵਾੰਗੂ,
ਪੱਕੀਆਂ ਜੁਬਾਨਾ ਵਾਲੇ ਬਦਲੇ ਤਰੀਕਾਂ ਵਾੰਗੂ,
ਉਨ੍ਹਾ ਦਾ ਇੰਝ ਬਦਲਣਾ ਲਗਿਆ ਅਜੀਬ ਸੀ,
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ.........

ਅਸੀਂ ਹੋਂਸਲੇ ਜਿਨ੍ਹਾ ਦੇ ਡੂੰਘੇ ਪਾਣੀਆ ਚ ਆ ਗਏ,
ਸਾਨੂੰ ਛੱਡ ਕਿ ਇਕੱਲੇ ਹਥਾਂ ਚੋਂ ਹਥ ਛੁਡਾ ਗਏ,
ਸਾਡੇ ਲਈ ਜਿਹੜੇ ਇੱਕ ਦਿਨ ਬਹੁਤੇ ਅਜੀਜ ਸੀ,
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ.......
***********************

ਮੈਂ ਹੁਣ ਵੀ ਜੱਦ ਉਸ ਨਹਿਰ ਦੇ ਕੋਲੋਂ ਲੰਘਦਾ ਹਾਂ,
ਤੇ ਆਪਣੇ ਦੋਹਾਂ ਦੇ ਪੈਰਾਂ ਦੇ ਨਿਸ਼ਾਨ ਕੰਡੇ ਤੇ ਪਈ ਰੇਤ ਤੇ ਵੇਖਦਾ ਹਾਂ,
ਹੁਣ ਵੀ ਉਸ ਦਾ ਦੁਪੱਟਾ ਸਰ੍ਹੋਂ ਦੇ ਖੇਤਾਂ ਵਿੱਚ ਉੱਡ ਦਾ ਦਿਸਦਾ ਏ,
ਹੁਣ ਵੀ ਉਸ ਦੇ ਸਾਹਾਂ ਦੀ ਖੁਸ਼ਬੂ ਮਹਿਸੂਸ ਕਰਦਾ ਹਾਂ,
ਸਭ ਕੁੱਝ ਓਹੀ ਹੈ, ਓਹੀ ਨਹਿਰ, ਓਹੀ ਨਹਿਰ ਦਾ ਕੰਡਾ, ਓਹੀ ਹਵਾਵਾਂ, ਓਹੀ ਮਹਿਕਾਂ, ਓਹੀ ਹਾਸੇ, ਓਹੀ ਗੱਲਾਂ, ਓਹੀ ਫ਼ੁੱਲ, ਓਹੀ ਤਿਤਲੀਆਂ, ਉਹ ਸਭ ਕੁੱਝ ਉਸ ਤਰ੍ਹਾਂ ਹੀ ਹੈ.......ਪਰ ਓਹ ਹੀ ਨਹੀ ਹੈ|
***************************
 

nanny@

Member
Re: ਸ਼ਿਕਵਾ ਨੀ ਸਾੰਨੂ ਕੋਈ .................

boht hi wadi navdeep g. keep it up.
 

Ravan

*****AKA-JATT*****
Re: ਸ਼ਿਕਵਾ ਨੀ ਸਾੰਨੂ ਕੋਈ .................

lekheya ke hay ........is gavar nu v koi das deyo..
 
Re: ਸ਼ਿਕਵਾ ਨੀ ਸਾੰਨੂ ਕੋਈ .................

Royal Jatti Ji

Zindagi de kujh haseen pall jo kade nehar kande gujare sann

aujj tusi pher oh yaad karwa ditte.

Ohi mithe pall aaj phir yaad aaye.

kai waar kise da likhea saadi zindagi de beete pallan naal bilkul milda julda hi hunda hai.

Bahut bahut bahut wadhia si tuhadi eh poem jisne mainu ateet vich khakan da mauka ditta.

Thanks for sharing

Jagpal
 
Top