ਸੀਨੇ ਚੋਂ ਇੱਕ ਹੂਕ ਹੈ ਉੱਠਦੀ............

Royal_Punjaban

»»K@mli!««
ਸੀਨੇ ਚੋਂ ਇੱਕ ਹੂਕ ਹੈ ਉੱਠਦੀ
ਤੇ ਹਾਉਂਕਾ ਬਣ ਬਣ ਜਾਵੇ
ਹਾਏ ਰੱਬਾ ਡਰ ਲੱਗਦਾ ਰਹਿੰਦਾ ਕਿਤੇ ਯਾਰ ਵਿੱਛੜ ਨਾ ਜਾਵੇ

ਕਿਤੇ ਲੱਗ ਕੇ ਟੁੱਟੀ ਯਾਰੀ ਦਾ ਦੁੱਖ ਡਾਹਢਾ ਹੁੰਦਾ ਏ
ਸੱਚ ਕਹਿੰਦੇ ਇਸ਼ਕ ਬੀਮਾਰੀ ਦਾ ਦੁੱਖ ਡਾਹਢਾ ਹੁੰਦਾ ਏ
ਕਿਤੇ ਲੱਗ ਕੇ ਟੁੱਟੀ ਯਾਰੀ ਦਾ ਦੁੱਖ ਡਾਹਢਾ ਹੁੰਦਾ ਏ

ਕੱਲਿਆਂ ਨੇ ਮਿਲਣਾ ਜਿਸ ਥਾਵੇਂ ਓਹ ਥਾਵਾਂ ਕਿਥੇ ਭੁੱਲਦੀਆਂ ਨੇ
ਸਿਰ ਧੱਰ ਕੇ ਸਾਉਣਾ ਜਿੰਨਾ ਤੇ ਉਹ ਬਾਹਾਂ ਕਿੱਥੇ ਭੁੱਕਦੀਆਂ ਨੇ
ਵਿੱਛੜੀ ਚੀਜ ਪਿਆਰੀ ਦਾ ਦੁੱਖ ਡਾਹਢਾ ਹੁੰਦਾ ਏ
ਕਿਤੇ ਲੱਗ ਕੇ ਟੁੱਟੀ ਯਾਰੀ ਦਾ ਦੁੱਖ ਡਾਹਢਾ ਹੁੰਦਾ ਏ

ਚੁੰਮ ਚੁੰਮ ਕੇ ਫੋਟੋ ਸੱਜਣਾ ਦੀ ਸੀਨੇ ਨਾਲ ਘੁੱਟ ਕੇ ਲਾਉਂਦੇ ਨੇ
ਇਹ ਕੀ ਭਾਣਾ ਹੈ ਵਰਤ ਗਿਆ ਦਿਨ ਰਾਤ ਕੀਰਨੇ ਪਾਉਂਦੇ ਨੇ
ਰੋ ਰੋ ਕੇ ਉੱਮਰ ਗੁਜਾਰੀ ਦਾ ਦੁੱਖ ਡਾਹਢਾ ਹੁੰਦਾ ਏ
ਕਿਤੇ ਲੱਗ ਕੇ ਟੁੱਟੀ ਯਾਰੀ ਦਾ ਦੁੱਖ ਡਾਹਢਾ ਹੁੰਦਾ ਏ

ਸਾਰਾ ਕੁੱਝ ਭਾਵੇਂ ਫੁੱਟ ਜਾਵੇ ਇੱਕ ਲੇਖ ਮੱਥੇ ਦਾ ਫੁੱਟੇ ਨਾ
ਕਹੇ ਕੋਟਲੀ ਵਾਲਾ ਸੱਤਾ ਕਿੱਤੇ ਲੱਗ ਕੇ ਕਿਸੇ ਦੀ ਟੁੱਟੇ ਨਾ
ਸੀਨੇ ਤੇ ਚਲਦੀ ਆਰੀ ਦਾ ਦੁੱਖ ਡਾਹਢਾ ਹੁੰਦਾ ਏ
ਕਿਤੇ ਲੱਗ ਕੇ ਟੁੱਟੀ ਯਾਰੀ ਦਾ ਦੁੱਖ ਡਾਹਢਾ ਹੁੰਦਾ ਏ

 
Top