ਮਸ਼ਹੂਰ ਇੱਕ ਚੇਹਰਾ ...

ਏਸ ਦਿਲ ਦੀ ਗਲੀ ਮਸ਼ਹੂਰ ਇੱਕ ਚੇਹਰਾ
ਯਾਦਾਂ ਮੇਰੀਆਂ ਵਿਚ ਬਣਿਆ ਦਸਤੂਰ ਇੱਕ ਚੇਹਰਾ
ਜੇਹਦੀ ਦਸਤਕ ਨਾਲ ਮੁੱਕੀ ਰੂਹ ਦੀ ਕਸ਼ਮਕਸ਼
ਉਹ ਖੁਸ਼ੀਆਂ ਵਿਚ ਰਮਿਆ ਭਰਪੂਰ ਇੱਕ ਚੇਹਰਾ
ਖੈਰਾਂ ਮੰਗਦੀ ਜੋ ਮੇਰੀਆਂ ਸਾਹਵਾਂ ਦੀ
ਮੰਗਦੀ ਮਾਫੀ ਮੇਰੇਆਂ ਗੁਨਾਹਵਾਂ ਦੀ
ਰੱਬ ਨਾਲ ਵੀ ਜੋ ਮੇਰੇ ਪਿੱਛੇ ਰੁਸ ਜਾਂਦਾ ਏ
ਏਸ ਦਿਲ ਨੂੰ ਵੀ ਓਹੀ ਮਨਜ਼ੂਰ ਇੱਕ ਚੇਹਰਾ
ਏਸ ਦਿਲ ਦੀ ਗਲੀ ਮਸ਼ਹੂਰ ਇੱਕ ਚੇਹਰਾ...

"ਬਾਗੀ"
 
Top