ਗ਼ਜ਼ਲ-ਜ਼ਾਲਿਮ ਹੈ ਜਦ ਮਜ਼ਲੂਮ ਨੂੰ ਨੇਜ਼ੇ ਤੇ ਟੰਗਦਾ

BaBBu

Prime VIP
ਜ਼ਾਲਿਮ ਹੈ ਜਦ ਮਜ਼ਲੂਮ ਨੂੰ ਨੇਜ਼ੇ ਤੇ ਟੰਗਦਾ ।
ਬਰਛਾ ਲਹੂ 'ਚੋਂ ਉਗਿਆ, ਜ਼ਾਲਮ ਨੂੰ ਡੰਗਦਾ ।

ਹੋ ਕੇ ਪਰ੍ਹਾਂ ਤੂੰ ਜੰਗੀਆ, ਅਮਨਾਂ ਦੀ ਗੱਲ ਛੇੜ,
ਲੋਕੀਂ ਕਰਨਗੇ ਫ਼ੈਸਲਾ, ਤੇਰੇ ਪਖੰਡ ਦਾ ।

ਮਿਲਦੀ ਕਲਮ ਦੇ ਨਾਲ ਜਾ, ਲੋਹੇ ਦੀ ਵਾਜ਼ ਆ,
ਚੜ੍ਹਦਾ ਨਸ਼ਾ ਗੋਬਿੰਦ ਦੀ ਚੰਡੀ ਦੇ ਚੰਡ ਦਾ ।

ਮੇਰੇ ਤਾਂ ਕੋਲ ਫੇਰ ਵੀ, ਗੀਤਾਂ ਦਾ ਸੇਕ ਹੈ,
ਆਓ ਇਲਾਜ ਸੋਚੀਏ, ਲੋਕਾਂ ਦੀ ਠੰਡ ਦਾ ।

ਹੱਕਾਂ ਲਈ ਹਾਂ ਵਰ ਰਹੇ, ਹੋਣੀ ਦੀ ਨਾਰ ਨੂੰ,
ਔਖਾ ਬੜਾ ਲੰਘਣਾ, ਜੀਵਨ ਦੇ ਰੰਡ ਦਾ ।
 
Top