UNP

ਇਸ ਸ਼ਾਮ ਘਣੀ ਕਹਿਰ ਬਣੀ, ਡਸ ਰਹੇ ਸਾਏ

Go Back   UNP > Poetry > Punjabi Poetry

UNP Register

 

 
Old 1 Week Ago
BaBBu
 
ਇਸ ਸ਼ਾਮ ਘਣੀ ਕਹਿਰ ਬਣੀ, ਡਸ ਰਹੇ ਸਾਏ

ਇਸ ਸ਼ਾਮ ਘਣੀ ਕਹਿਰ ਬਣੀ, ਡਸ ਰਹੇ ਸਾਏ।
ਨੈਣਾਂ 'ਚ ਜਗੇ ਦੀਪ ਤਾਂ ਦਿਲ ਬੁਝਦਾ ਈ ਜਾਏ।

ਵਲਦਾਰ ਡਗਰ, ਰਾਤ, ਸਫ਼ਰ, ਦਰਦ, ਵਿਛੋੜਾ,
ਦਿਲ ਰਹਿ ਹੀ ਗਿਆ ਤੂੰ ਤਾਂ ਬੜੇ ਵੇਸ ਵਟਾਏ।

ਪਰਬਤ ਦੀ ਗੁਫ਼ਾ, ਬੰਦ ਹਵਾ, ਕੰਧ ਚੁਫ਼ੇਰੇ,
ਆਵਾਜ਼ ਕਿਤੋਂ ਆਏ ਨਾ ਪਰ ਕੋਈ ਬੁਲਾਏ ।

ਸਾਵਨ ਦੀ ਘਟਾ, ਰੰਗ, ਹਵਾ ਸ਼ਾਮ ਦੀ ਰਿਮ ਝਿਮ ,
ਇਹ ਦਿਨ ਵੀ ਜੇ ਆਏ ਤਾਂ ਅਸੀਂ ਸ਼ਹਿਰ ਪਰਾਏ ।

ਖੰਡਰਾਤ ਹੀ ਖੰਡਰਾਤ, ਘਣੀ ਰਾਤ, ਖ਼ਮੋਸ਼ੀ,
ਅਪਣੇ ਹੀ ਜਿਵੇਂ ਦਿਲ ਦੇ ਨਗਰ ਪਰਤ ਹਾਂ ਆਏ।

ਜੰਗਲ ਦੀ ਜਿਵੇਂ ਸ਼ਾਮ ਡਰਾਉਣੀ ਤੇ ਲੁਭਾਉਣੀ,
ਇਉਂ ਯਾਦ ਤੇਰੀ ਆ ਕੇ ਕਈ ਰੰਗ ਵਖਾਏ।

ਗੁਜ਼ਰੇ ਉਹ ਮੇਰੇ ਕੋਲ ਦੀ ਇਉਂ ਝਿਜਕ ਸਿਮਟ ਕੇ,
ਜੰਗਲ ਦੀ ਜਿਵੇਂ ਮੂਨ ਕੋਈ ਸ਼ਹਿਰ 'ਚ ਆਏ।

Post New Thread  Reply

« ਜਿਸ ਦਿਨ ਦਾ ਲਿਖਵਾ ਬੈਠੇ ਹਾਂ ਅਪਣੀ ਬ੍ਹਾਂ 'ਤੇ ਤੇਰ&# | ਪੱਤਾ ਪੱਤਾ ਹੋ ਕੇ ਪੀਲਾ ਰੁੱਖ ਹੈ ਝੜਦਾ ਰਿਹਾ »
X
Quick Register
User Name:
Email:
Human Verification


UNP