ਅੱਵਲ ਹਮਦ ਸਨਾਇ ਖ਼ੁਦਾਇ ਤਾਈਂ, ਜਿਸ ਇਸ਼ਕ ਥੀਂ ਕੁਲ ਜਹਾਨ ਕੀਤਾ । ਨਬੀ ਪਾਕ ਰਸੂਲ ਮਾਸ਼ੂਕ ਕਰਕੇ, ਮਖ਼ਲੂਕ ਕੋਲੋਂ ਆਲੀਸ਼ਾਨ ਕੀਤਾ । ਲੋਹ ਕਲਮ ਚੌਦਾਂ ਤਬਕ ਅਰਸ਼ ਕੁਰਸੀ, ਸਭ ਇਸ਼ਕ ਸੇਤੀ ਨਿਗ੍ਹਾਬਾਨ ਕੀਤਾ । ਹੋਇਆ ਫ਼ਜ਼ਲ ਖ਼ੁਦਾਇ ਦਾ ਆਸ਼ਕਾਂ ਤੇ, ਜਦੋਂ ਇਸ਼ਕ ਨੇ ਆਣ ਮਕਾਨ ਕੀਤਾ ।