ਜੁਦਾ ਹੋ ਜਾਂਦੀਆਂ ਨੇ ...

ਜ਼ਿੰਦਗੀ ਦੇ ਕਿਸੇ ਮੋੜ ਤੇ ਆਕੇ
ਰਾਹਵਾਂ ਜੁਦਾ ਹੋ ਜਾਂਦੀਆਂ ਨੇ
ਜਵਾਨੀ ਦੇ ਹਰ ਚੜ੍ਹਦੇ ਪਹਿਰ
ਅਦਾਵਾਂ ਜੁਦਾ ਹੋ ਜਾਂਦੀਆਂ ਨੇ

ਕਲਯੁਗ ਐਸਾ ਇੱਕੋ ਘਰ ਵਿੱਚ
ਸਲਾਹਵਾਂ ਜੁਦਾ ਹੋ ਜਾਂਦੀਆਂ ਨੇ
ਉਮਰ ਇੱਕ ਐਸੀ ਵੀ ਆਣੀ
ਜਦੋਂ ਇਛਾਵਾਂ ਜੁਦਾ ਹੋ ਜਾਂਦੀਆਂ ਨੇ

ਪੈਂਦਾ ਜਦੋਂ ਸੱਜਣ ਦਾ ਵਿਛੋੜਾ
ਸਾਹਵਾਂ ਜੁਦਾ ਹੋ ਜਾਂਦੀਆਂ ਨੇ
ਰੱਬ ਇੱਕੋ ਸਾਰਾ ਜੱਗ ਜਾਣਦਾ
ਪਨਾਹਵਾਂ ਜੁਦਾ ਹੋ ਜਾਂਦੀਆਂ ਨੇ

ਵਹਿੰਦਾ ਵੇਖ ਅੱਖੀਆਂ ਚੋਂ ਨੀਰ
ਚਾਵਾਂ ਜੁਦਾ ਹੋ ਜਾਂਦੀਆਂ ਨੇ
ਵਕ਼ਤ ਦੀ ਚੱਕੀ ਜਦੋਂ ਖ਼ਾਬ ਪਿੱਸਦੇ
ਸੱਬ ਦੁਆਵਾਂ ਜੁਦਾ ਹੋ ਜਾਂਦੀਆਂ ਨੇ

ਪੱਤਝੜ ਆਓਂਦੇ ਬਿਰਖਾਂ ਤੋਂ
ਛਾਵਾਂ ਜੁਦਾ ਹੋ ਜਾਂਦੀਆਂ ਨੇ
ਇਸ਼ਕੇ ਦੀ ਗਲਵੱਕੜੀ ਵਿਚੋਂ
ਬਾਹਵਾਂ ਜੁਦਾ ਹੋ ਜਾਂਦੀਆਂ ਨੇ

ਜ਼ਿੰਦਗੀ ਦੇ ਕਿਸੇ ਮੋੜ ਤੇ ਆਕੇ
ਰਾਹਵਾਂ ਜੁਦਾ ਹੋ ਜਾਂਦੀਆਂ ਨੇ ...

"ਬਾਗੀ"
 
Top