ਉਸ ਨਾ' ਜਦ ਦਾ ਵਾਹ ਪਿਆ ਏ,

KARAN

Prime VIP
ਉਸ ਨਾ' ਜਦ ਦਾ ਵਾਹ ਪਿਆ ਏ,
ਜਿੰਦਗੀ ਦੇ ਵਿੱਚ ਗਾਹ ਪਿਆ ਏ!
ਫੁੱਲ ਦੱਸ ਿਕੱਦਾਂ ਭੇੰਟ ਕਰਾਂ ਮੈੰ,
ਉਹਨਾਂ ਕੋਲੇ ਦਾਹ ਪਿਆ ਏ!
ਦਿਲ ਸਾਡਾ ਤੁਸੀੰ ਮੋੜ ਦਿਓ ਜੀ,
ਕਹਿੰਦੇ ਚੱਕ ਲੈ ਆਹ ਪਿਆ ਏ!
ਦੱਬ ਉਹਦੇ ਅਹਿਸਾਨਾਂ ਥੱਲੇ,
ਅੌਖਾ ਆਉੰਦਾ ਸਾਹ ਪਿਆ ਏ!
ਮਰਨ ਨਾ ਦਿੰਦਾ,ਜਿਉਣ ਨਾ ਦੇਵੇ,
ਕੈਸਾ ਗਲ ਵਿੱਚ ਫਾਹ ਪਿਆ ਏ!
ਖੋਭ ਕੇ ਮੇਰੇ ਸੀਨੇ ਖੰਜ਼ਰ,
ਉਹ ਤਾਂ ਆਪਣੇ ਰਾਹ ਪਿਆ ਏ!
ਦੌੜ ਲਗਾਈ ਸਿਵਿਆਂ ਤੀਕਰ,
ਹੁਣ ਜਾ ਸਾਹ ਵਿੱਚ ਸਾਹ ਪਿਆ ਏ!
___________ਦੀਪ ਜ਼ੈਲਦਾਰ!
 
Top