ਕਦੀ ਦੇਗਾਂ ਤੇ, ਕਦੀ ਤੇਗਾਂ ਤੇ, ਕਦੀ ਛਵੀਆਂ ਤੇ ਕਦੀ ਤ

KARAN

Prime VIP
ਕਦੀ ਦੇਗਾਂ ਤੇ, ਕਦੀ ਤੇਗਾਂ ਤੇ, ਕਦੀ ਛਵੀਆਂ ਤੇ ਕਦੀ ਤਵੀਆਂ ਤੇ
ਕਦੀ ਖੰਡਿਆਂ ਤੇ ਕਦੀ ਕੰਡਿਆਂ ਤੇ, ਸਾਨੂ ਸਮਿਆਂ ਨੇ ਆਜ਼ਮਾਇਆ ਏ

ਬੜੇ ਧੋਖੇ ਕੀਤੇ, ਪਿੱਠ ਤੇ ਵਾਰ ਕੀਤੇ, ਦੁਸ਼ਮਨਾ ਇੱਕ ਦੋ ਨਹੀ ਹਜ਼ਾਰ ਕੀਤੇ
ਨਾ ਰੁਕੇ ਹੀ ਸਾਂ ਨਾ ਝੁਕੇ ਹੀ ਸਾਂ ਬੜਾ ਦੁਸ਼ਮਨਾ ਜ਼ੋਰ ਲਗਾਇਆ ਏ

ਸੁਣ ਕੇ ਮੌਤ ਵੀ ਹੋਈ ਹੈਰਾਨ ਫਿਰਦੀ ਸਾਡੇ ਨਾਲ ਜਿਹੜੇ ਹੋਏ ਵਾਕਿਏ ਨੇ
ਬੰਦ ਬੰਦ ਕੱਟੇ, ਲਾਹੀ ਖੋਪਰੀ ਵੀ, ਸਾਨੂ ਆਰਿਆਂ ਤੇ ਚਰਵਾਇਆ ਏ

ਖੰਡਾ ਸੀਸ ਉੱਤੇ, ਸੀਸ ਤਲੀ ਉੱਤੇ , ਤਲੀ ਕੌਮ ਦੇ ਪੈਰਾਂ ਹੇਠ ਰੱਖੀ ਜਿਹਨੇ
ਰਿਹਾ ਵੱਖਰਾ ਸੀ, ਰਹੂਗਾ ਵੱਖਰਾ, ਬਾਜਾਂ ਵਾਲੇ ਜੋ ਪੰਥ ਬਣਾਇਆ ਏ

ਜੇ ਮੈਂ ਗਿਣਨ ਲੱਗਾਂ ਗਿਣਤੀ ਮੁੱਕ ਜਾਣੀ ਕਿੰਨੇ ਕੌਮ ਮੇਰੀ ਦੇ ਸ਼ਹੀਦ ਹੋਏ
ਭਰਿਆ ਨਾਲ ਕੁਰਬਾਨੀਆਂ ਇਤਿਹਾਸ ਸਾਰਾ ਹਿੱਸੇ ਕੌਮ ਸਾਡੀ ਦੇ ਆਇਆ ਏ

Zaildar Pargat Singh


GURU AJRUN DEV JI MAHARAJ DI SHAHADAT NU SAJDA
 

Goku

Prime VIP
Staff member
Re: ਕਦੀ ਦੇਗਾਂ ਤੇ, ਕਦੀ ਤੇਗਾਂ ਤੇ, ਕਦੀ ਛਵੀਆਂ ਤੇ ਕਦੀ &#2

Tfs Brother :)
 

Tejjot

Elite
Re: ਕਦੀ ਦੇਗਾਂ ਤੇ, ਕਦੀ ਤੇਗਾਂ ਤੇ, ਕਦੀ ਛਵੀਆਂ ਤੇ ਕਦੀ &#2

nice likhya ji
 
Top