(ਅੰਬਰ ਲਿੱਸੇ ਲਿੱਸੇ)

ਹਾਏ ਨੀ ! ਅੱਜ ਅੰਬਰ ਲਿੱਸੇ ਲਿੱਸੇ ।
ਹਾਏ ਨੀ ! ਅੱਜ ਤਾਰੇ ਹਿੱਸੇ ਹਿੱਸੇ ।
ਹਾਏ ਨੀ ! ਅੱਜ ਮੋਈਆਂ ਮੋਈਆਂ ਪੌਣਾਂ,
ਹਾਏ ਨੀ ! ਜੱਗ ਵੱਸਦਾ ਕਬਰਾਂ ਦਿੱਸੇ ।
ਹਾਏ ਨੀ ! ਅੱਜ ਪੱਥਰ ਹੋਈਆਂ ਜੀਭਾਂ,
ਹਾਏ ਨੀ ! ਦਿਲ ਭਰਿਆ ਪਲ ਪਲ ਫਿੱਸੇ ।
ਹਾਏ ਨੀ ! ਮੇਰੀ ਰੀਸ ਨਾ ਕਰਿਓ ਕੋਈ,
ਹਾਏ ਨੀ ! ਇਸ਼ਕੇ ਦੇ ਪਾਣੀ ਵਿੱਸੇ ।
ਹਾਏ ਨੀ ! ਇਹ ਡਾਢੇ ਪੈਂਡੇ ਲੰਮੇ,
ਹਾਏ ਨੀ ! ਨਿਰੀਆਂ ਸੂਲਾਂ ਗਿੱਟੇ ਗਿੱਟੇ ।
ਹਾਏ ਨੀ ! ਏਥੇ ਸਭ ਕੁਝ ਲੁੱਟਿਆ ਜਾਂਦਾ,
ਹਾਏ ਨੀ ! ਏਥੇ ਮੌਤ ਨਾ ਆਉਂਦੀ ਹਿੱਸੇ ।
ਹਾਏ ਨੀ ! ਅੱਜ ਪ੍ਰੀਤ ਦੇ ਨਗਮੇ ਕੌੜੇ,
ਹਾਏ ਨੀ ! ਇਹ ਜ਼ਹਿਰ ਨੇ ਮਿੱਠੇ ਮਿੱਠੇ ।
(ਅੰਬਰ ਲਿੱਸੇ ਲਿੱਸੇ)
- ਸ਼ਿਵ ਕੁਮਾਰ ਬਟਾਲਵੀ​
 
Top