ਅਜ਼ਲਾਂ ਤੋਂ ਇਸ਼ਕ ਉੱਤੇ, ਝੁੱਲਦੇ ਅਜ਼ਾਬ ਵੇਖੇ


ਗਜ਼ਲ
ਅਜ਼ਲਾਂ ਤੋਂ ਇਸ਼ਕ ਉੱਤੇ, ਝੁੱਲਦੇ ਅਜ਼ਾਬ ਵੇਖੇ i
ਹਿਜਰਾਂ ਦੇ ਸਾਗਰਾਂ ਵਿਚ, ਡੁੱਬਦੇ ਸ਼ਬਾਬ ਵੇਖੇ i

ਬੇਖੌਫ ਹੋ ਕੇ ਨ੍ਹੇਰੇ, ਫਿਰਦੇ ਨੇ ਦਿਨ ਦਿਹਾੜੇ,
ਡਰਦੇ ਉਜਾਲਿਆਂ ਨੇ, ਪਹਿਨੇ ਨਕਾਬ ਵੇਖੇ i

ਪਤਝੜ ਦਾ ਦੌਰ ਇਕ ਵੀ,ਜਰਿਆ ਗਿਆ ਨਾ ਤੈਥੋਂ,
ਸਦੀਆਂ ਤੋਂ ਪਰ ਮੈਂ ਏਥੇ, ਮੌਸਮ ਖ਼ਰਾਬ ਵੇਖੇ i

ਮਾਲੀ ਨੂੰ ਭਾ ਨਾ ਸਕਿਆ ,ਗੁਲਸ਼ਨ ਦਾ ਜਦ ਸੁਹੱਪਣ,
ਕਲੀਆਂ ਨੂੰ ਝੁਲਸਦੇ ਤੇ, ਸੜਦੇ ਗੁਲਾਬ ਵੇਖੇ i

ਮੇਰੇ ਗਰਾਂ ਦੇ ਉੱਤੇ, ਮੌਲਾ ਤੂੰ ਖੈਰ ਰੱਖੀਂ,
ਨਜ਼ਰਾਂ ‘ਚ ਭਰ ਕੇ ਜ਼ਹਿਰਾਂ, ਉੱਡਦੇ ਉਕਾਬ ਵੇਖੇ i

ਮਨਫੀ ਖਿਆਲ ਤੋਂ ਹੀ, ਲੱਗਦਾ ਹੈ ਸਾਹਿਤ ਭਾਵੇਂ,
ਅਜਮਤ ਲਈ ਲਿਖਾਰੀ, ਮੰਗਦੇ ਖ਼ਿਤਾਬ ਵੇਖੇ i

ਸਰਹੱਦਾਂ ਤੋੜ ਕੇ ਵੀ, ਇਕਸਾਰ ਹੋ ਕੇ ਮਿਲਦੇ,
ਜਿਹਲਮ ਝਨਾਬ ਰਾਵੀ, ਸਤਲੁਜ ਬਿਆਸ ਵੇਖੇ i

ਸ਼ੀਸ਼ੇ ਨੇ ਜਦ ਵੀ ਕੋਈ, ਮੈਨੂੰ ਸਵਾਲ ਕੀਤਾ,
ਚਿਹਰੇ ਤੇ ਮੈਂ ਸਦਾ ਫਿਰ, ਤਿੜਕੇ ਜਵਾਬ ਵੇਖੇ i
ਆਰ.ਬੀ.ਸੋਹਲ
 
ਉਕਾਬ , ਅਜਮਤ , ਅਜ਼ਾਬ , ਮਨਫੀ
ehna de matlab das dyo

ਬਹੁੱਤ ਸ਼ੁਕਰੀਆ ਕਰਨ ਸਾਹਿਬ ਜੀ...ਵੇਖੋ..

ਉਕਾਬ : ਇੱਲ ਦੀ ਜਾਤੀ ਦਾ ਇਕ ਪੰਛੀ

ਅਜਮਤ : ਵਡਿਆਈ

ਅਜ਼ਾਬ : ਮੁਸੀਬਤ,ਮੁਸ਼ਕਿਲਾਂ

ਮਨਫੀ : ਘਟਨਾ
 
Top