ਮੇਰੇ ਦਿਲ ਚ ਕੀ ਕੀ ਏ, ਏ ਰੱਬ ਜਾਣਦੈ

KARAN

Prime VIP
ਨੀਤ ਚੰਗੀ ਜਾ ਬੁਰੀ ਏ, ਏ ਰੱਬ ਜਾਣਦੈ
ਮੇਰੇ ਦਿਲ ਚ ਕੀ ਕੀ ਏ, ਏ ਰੱਬ ਜਾਣਦੈ
ਗਲ ਤੇਰੀ ਵੀ ਸਚ ਹੈ, ਗਲ ਮੇਰੀ ਵੀ ਸਚ ਹੈ
ਪਰ ਕਿਹੜੀ ਸਹੀ ਏ, ਏ ਰੱਬ ਜਾਣਦੈ
ਕਲ੍ਹ ਰੂੜੀ ਤੇ ਵੇਖੀ ਸੀ ਲਾਸ਼ ਇੱਕ ਪਰੀ ਦੀ
ਖਬਰੇ ਕਿਸ ਦੀ ਧੀ ਹੈ, ਏ ਰੱਬ ਜਾਣਦੈ
ਸੁਖ ਦੁਖ ਤੇ ਖੁਸ਼ੀਆਂ ਇਹ ਰੋਸੇ ਤੇ ਗਮ ਵੀ
ਬਸ ਘੜੀ ਦੋ ਘੜੀ ਏ, ਏ ਰੱਬ ਜਾਣਦੈ
ਗੱਲ ਮੈਂ ਵੀ ਸੁਣੀ ਸੀ ਕਿ ਜੈਲੀ ਹੈ ਪਾਗਲ
ਪਰ ਕਿਸ ਨੇ ਕਹੀ ਏ, ਏ ਰੱਬ ਜਾਣਦੈ ...................
Zaildar Pargat Singh
 
Top