ਸਾਥੀ ਮਸ਼ਾਲ ਜਗਾਈ ਰਖੀਂ...

ਸਾਥੀ ਮਸ਼ਾਲ ਜਗਾਈ ਰਖੀਂ
ਔਕੜਾਂ ਭਰਿਆ ਲਖ ਰਾਹ ਹੋਵੇ
ਮੰਜਿਲ ਤੇ ਚਲਦਾ ਨਾ ਵਾਹ ਹੋਵੇ
ਬਾਲਣ ਮੇਹਨਤ ਦਾ ਮਚਾਈ ਰਖੀਂ

ਸਾਥੀ ਮਸ਼ਾਲ ਜਗਾਈ ਰਖੀਂ

ਫਿਕਰਾਂ ਵਿਚ ਨਾ ਜਿੰਦ ਗਵਾ
ਸੋਚਾਂ ਵਿਚ ਨਾ ਸਾਹ ਮੁਕਾ
ਹਨੇਰੇ ਦੇ ਕਾਲੇ ਸਫੇਆਂ ਉੱਤੇ
ਦਵਾਤ ਚਾਨਣ ਨੂੰ ਬਣਾਈ ਰਖੀਂ

ਸਾਥੀ ਮਸ਼ਾਲ ਜਗਾਈ ਰਖੀਂ

ਜੇਰਾ ਵੱਡਾ ਰਖੀਂ ਜੱਗ ਤੋਂ
ਰਾਹ ਵਖਰਾ ਭਾਂਵੇਂ ਰਖੀਂ ਸੱਬ ਤੋਂ
ਗੂੰਗੇ ਬੇਹਰਿਆਂ ਦੀ ਬਸਤੀ ਵਿਚ
ਵਾਜ ਆਪਣੀ ਤੂੰ ਉਠਾਈ ਰਖੀਂ

ਸਾਥੀ ਮਸ਼ਾਲ ਜਗਾਈ ਰਖੀਂ

ਹਕ਼ ਲਈ ਆਪਣੇ ਤੂੰ ਲੜਨਾ ਸਿਖ
ਤੂੰ ਸੂਲਾਂ ਉੱਤੇ ਚਲਨਾ ਸਿਖ
ਸੀਨੇ ਵਿਚ ਬਲਦੀ ਅੱਗ ਨੂੰ
ਦੇ ਲਹੂ ਤੂੰ ਮਘਾਈ ਰਖੀਂ

ਸਾਥੀ ਮਸ਼ਾਲ ਜਗਾਈ ਰਖੀਂ

ਜ਼ੁਲਮ ਦਾ ਨਾ ਕੋਈ ਧਰਮ ਹੁੰਦਾ
ਰੰਗ ਹਰਾ ਕੇਸਰੀ ਸਬ ਭਰਮ ਹੁੰਦਾ
ਸਦਾ ਸਿਯਾਸਤ ਦੇ ਏਸ ਖੇਡ ਨਾਲ
ਤੂੰ ਜਾਰੀ ਆਪਣੀ ਲੜਾਈ ਰਖੀਂ

ਸਾਥੀ ਮਸ਼ਾਲ ਜਗਾਈ ਰਖੀਂ...

"ਬਾਗੀ"
 
ਗੂੰਗੇ ਬੇਹਰਿਆਂ ਦੀ ਬਸਤੀ ਵਿਚ
ਵਾਜ ਆਪਣੀ ਤੂੰ ਉਠਾਈ ਰਖੀਂ............................

ਬਹੁੱਤ ਵਧੀਆ ਰਚਨਾ ਜੀਓ
 
Top