ਖੁਸ਼ੀ ਵਿਚ ਝੂਮਦੇ ਰਹਿਣਾ, ਹਵਾਵਾਂ ਨੇ ਸਿਖਾਇਆ ਹੈ

ਗਜ਼ਲ
ਖੁਸ਼ੀ ਵਿਚ ਝੂਮਦੇ ਰਹਿਣਾ, ਹਵਾਵਾਂ ਨੇ ਸਿਖਾਇਆ ਹੈ i
ਕਿ ਛਾ ਜਾਣਾ ਦਿਲਾਂ ਉੱਤੇ, ਘਟਾਵਾਂ ਨੇ ਸਿਖਾਇਆ ਹੈ i

ਛੁਪਾਉਣੇ ਦਿਲ ‘ਚ ਗਮ ਸਾਰੇ, ਹੰਡਾਉਣੇ ਦਰਦ ਤਨ ਉੱਤੇ,
ਕਿ ਫਿਰ ਵੀ ਹਸਦਿਆਂ ਜੀਣਾ ,ਇਹ ਮਾਵਾਂ ਨੇ ਸਿਖਾਇਆ ਹੈ i

ਇਹ ਪੱਥਰ ਬੇਵਫਾਈ ਦੇ, ਦਿਲਾਂ ਨੂੰ ਚੂਰ ਕਰ ਦੇਂਦੇ,
ਬਣਾਉਣਾ ਮੋਮ ਪੱਥਰਾਂ ਨੂੰ , ਵਫਾਵਾਂ ਨੇ ਸਿਖਾਇਆ ਹੈ i

ਮਿਲੇ ਨੇ ਖੌਫ਼ ਤੇ ਕੰਡੇ, ਹੀ ਭਾਵੇਂ ਹਰ ਪੜਾਅ ਉੱਤੇ,
ਕਿ ਫਿਰ ਵੀ ਚਲਦਿਆਂ ਰਹਿਣਾ,ਇਹ ਰਾਹਵਾਂ ਨੇ ਸਿਖਾਇਆ ਹੈ i

ਉਡੀਕਾਂ ਵਿਚ ਖੜੇ ਰਹਿਣਾ, ਕਿਸੇ ਮਹਿਮਾਨ ਦੀ ਖਤਿਰ,
ਬਨੇਰੇ ਤੇ ਸਦਾ ਬੋਲਣ, ਉਹ ਕਾਵਾਂ ਨੇ ਸਿਖਾਇਆ ਹੈ i

ਖੁਦਾ ਲਿੱਖਦਾ ਧੁਰੋਂ ਜਿਹੜੇ, ਨਿਭਾਉਣੇ ਹਸ਼ਰ ਤਕ ਨਾਤੇ,
ਕਲੀਰੇ, ਚੂੜੀਆਂ ਸਿਹਰੇ, ਤੇ ਲਾਵਾਂ ਨੇ ਸਿਖਾਇਆ ਹੈ i

ਪਿਛਾਂ ਮੁੜਣਾ ਰਹੇ ਮਿਹਣਾ, ਸਦਾ ਹੀ ਇਸ਼ਕ ਦੇ ਉੱਤੇ,
ਕਿ ਮਿਟਨਾ ਯਾਰ ਦੀ ਖਾਤਿਰ, ਝਨਾਵਾਂ ਨੇ ਸਿਖਾਇਆ ਹੈ i

ਇਹ ਖੁਦਦਾਰੀ ਤੇ ਹੁਸ਼ਿਆਰੀ, ਤੇ ਫਿਰ ਅਜ਼ਮਤ ਵੀ ਹਰ ਜਾਵੇ,
ਇਹ ਸਭ ਹੁਸਨਾਂ ਦੀਆਂ ਕੋਮਲ, ਅਦਾਵਾਂ ਨੇ ਸਿਖਾਇਆ ਹੈ i
ਆਰ.ਬੀ.ਸੋਹਲ

progress-1.gif
 
ਮਿਲੇ ਨੇ ਖੌਫ਼ ਤੇ ਕੰਡੇ, ਹੀ ਭਾਵੇਂ ਹਰ ਪੜਾਅ ਉੱਤੇ,
ਕਿ ਫਿਰ ਵੀ ਚਲਦਿਆਂ ਰਹਿਣਾ,ਇਹ ਰਾਹਵਾਂ ਨੇ ਸਿਖਾਇਆ ਹੈ i
BOHUT KHOOB SOHAL SAAB JIO...
 
ਮਿਲੇ ਨੇ ਖੌਫ਼ ਤੇ ਕੰਡੇ, ਹੀ ਭਾਵੇਂ ਹਰ ਪੜਾਅ ਉੱਤੇ,
ਕਿ ਫਿਰ ਵੀ ਚਲਦਿਆਂ ਰਹਿਣਾ,ਇਹ ਰਾਹਵਾਂ ਨੇ ਸਿਖਾਇਆ ਹੈ i
bohut khoob sohal saab jio...

ਬਹੁੱਤ ਧੰਨਵਾਦ ਜੈਲੀ ਸਾਹਿਬ ਜੀਓ
 
Top